Monday, December 18, 2023

POSTS

 ਫਰਕ (ਮਿੰਨੀ ਕਹਾਣੀ)

ਅਪ ਦਾ ਪੰਜਾਬ

ਅੜਿੱਕੇ

OLD AGE: IS IT DAUNTING? (POEM)

WHAT IS EDUCATION?

2022 ਦੀਆਂ ਚੋਣਾਂ: ਵੋਟਰ ਕੀ ਰੁਖ ਅਪਣਾਵੇ?

ਪੰਜਾਬ ਚੋਣਾਂ ਤੇ ਮੱਤਦਾਤਾ

ਕੀਤਾ ਪਸਾਓ ਏਕੋ ਕਵਾਉ (ਸਕਰੀਨ ਸ਼ਾਟ)

ਕੀਤਾ ਪਸਾਓ ਏਕੋ ਕਵਾਉ (ਪਰਿੰਟ) -ਭਾਗ ਪਹਿਲਾ

ਕੀਤਾ ਪਸਾਓ ਏਕੋ ਕਵਾਉ (ਪਰਿੰਟ) -ਭਾਗ ਦੂਜਾ

ਵਿਦਿਆ ਵਿਚਾਰੀ ਤਾ ਪਰਉਪਕਾਰੀ

ਡੇਰਾ ਸੱਚਾ ਸੌਦਾ

ਜੱਟਵਾਦ ਉੱਤੇ ਇਕ ਕਵਿਤਾ ਬਾਰੇ

WAW BIBI WAW

ਕਾਲੇ ਧਨ ਦੀ ਕਾਲੀ ਸਿਆਸਤ

ਪੰਜਾਬ ਚੋਣਾਂ ਤੇ ਮੱਤਦਾਤਾ

ਸਤਿਗੁਰ ਨਾਨਕ ਪਰਗਟਿਆ

ਚ੍ਰਿਤਰੋਪਾਖਿਆਨ

Matsanyaya in Punjab

ਠੰਡ ਦੀ ਰੁੱਤ

ਵਾਹ ਬੀਬੀ ਵਾਹ

ਧੁਰ ਦੀ ਗੱਲ

ਧਰਮ ਪੰਖ ਕਰ ਉਡਰਿਆ

ਸਾਜਨ ਸੰਤ ਕਰਹੁ ਇਹੁ ਕਾਮੁ

Indian Doctors in America: New Challenges

ਜੇ ਹਉ ਜਾਣਾ ਆਖਾ ਨਾਹੀ

ਪੱਤ ਓਹਲੇ ਪਹਾੜ

ਹੱਥ ਦੀ ਸਫਾਈ

ਅਪ ਦਾ ਪੰਜਾਬ

ਐਡੀਟਰ ਨੂੰ ਚਿੱਠੀ-1

ਐਡੀਟਰ ਨੂੰ ਧੂੰਦਾ ਬਾਰੇ ਚਿੱਠੀ

ਮਾਨਸਿਕ ਸਿਹਤ ਤੇ ਮੌਤ ਦਾ ਵਿਚਾਰ

A Great Law of History

ਸਮਾਜਵਾਦ ਦੀਆਂ ਪਰਤਾਂ

ਉਲਾਰ ਤਕਰੀਰਾਂ

ਮੇਰੇ ਦਵਾ ਖਰਚਾ


Tuesday, November 8, 2011

Up The Punjab

       ਅਸੀਂ ਸਭ ਪੰਜਾਬੀ ਆਪਣੇ ਸੋਹਣੇ ਪੰਜਾਬ ਨੂੰ ਪਿਆਰ ਕਰਦੇ ਹਾਂ। ਸਾਡੇ ਵਿਚੋਂ ਕੁਝ ਇਸ ਵਿਚ ਵਸਦੇ ਹਨ, ਕੁਝ ਪੰਜਾਬੀ ਪੰਜਾਬ ਤੋਂ ਬਾਹਰ ਦੇਸ ਵਿਚ ਹੀ ਵਸਦੇ ਹਨ ਅਤੇ ਕੁਝ ਪਰਵਾਸ ਕਰ ਕੇ ਦੇਸ ਤੋਂ ਬਾਹਰ ਰਹਿੰਦੇ ਹਨ। ਇਹ ਵੱਖ 2 ਜਾਤਾਂ, ਗੋਤਾਂ, ਨਸਲਾਂ, ਧਰਮਾਂ, ਤੇ ਫਿਰਕਿਆਂ ਨਾਲ ਸੰਬੰਧ ਰਖਦੇ ਹਨ ਇਹਨਾਂ ਦੀ ਜਨਮ-ਭੂਮੀ ਪੰਜਾਬ ਹੈ। ਇਹਨਾਂ ਸਭਨਾਂ ਦਾ ਸਾਂਝਾ ਪੰਜਾਬੀ ਵਿਰਸਾ ਹੋਣ ਕਰਕੇ ਸਾਂਝਾ ਪੰਜਾਬੀ ਸੁਭਾਉ, ਸਾਂਝਾ ਪੰਜਾਬੀ ਸਭਿਆਚਾਰ ਤੇ ਸਾਂਝੇ ਜੀਵਨ ਸਰੋਕਾਰ ਹਨ। ਇਹਨਾਂ ਸਾਂਝਾਂ ਕਾਰਣ ਇਹਨਾਂ ਦੇ ਮਨ ਵਿਚ ਇਕ ਦੂਜੇ ਲਈ ਅਪੱਣਤ ਅਤੇ ਪਿਆਰ ਹੈ। ਪੰਜਾਬ ਦੇ ਨਾਂ ਤੇ ਇਹਨਾਂ ਦੇ ਮਨ ਵਿਚ ਸਾਂਝੀ ਧੂਹ ਪੈਂਦੀ ਹੈ ਤੇ ਪੰਜਾਬੀਅਤ ਦੇ ਇਹ ਦੀਵਾਨੇ ਹਨ। ਇਹ ਆਪਣੀ ਜਨਮ ਭੂਮੀ, ਆਪਣੀ ਬੋਲੀ ਤੇ ਆਪਣੇ ਸਭਿਆਚਾਰ ਤੇ ਕੁਰਬਾਨ ਹੁੰਦੇ ਹਨ। ਇਹਨਾਂ ਦੇ ਹੋਰ ਦੂਜੇ ਭਾਈਚਾਰਿਆਂ ਵਾਂਗ ਆਪਸ ਵਿਚ ਮਨ-ਮੁਟਾਵ, ਗਿਲੇ-ਸ਼ਿਕਵੇ ਤੇ ਬਹੁ-ਮੁਖੀ ਟਕਰਾਓ ਵੀ ਚਲਦੇ ਰਹਿੰਦੇ ਹਨ ਪਰ ਉਹਨਾਂ ਦੀ ਰੰਗਤ ਵੀ ਪੰਜਾਬੀ ਹੀ ਹੁੰਦੀ ਹੈ ਤੇ ਉਹ ਵੀ ਪੰਜਾਬੀ ਸਭਿਆਚਾਰ ਦਾ ਹਿੱਸਾ ਹੀ ਹੁੰਦੇ ਹਨ।


       ਜਿਥੇ ਵੀ ਹੋਣ ਸਭ ਪੰਜਾਬੀ ਆਪਣੇ ਪੰਜਾਬ ਬਾਰੇ ਸੋਚਦੇ ਹਨ। ਉਹ ਇਸ ਦੇ ਸਮਾਜਿਕ ਸਿਆਸੀ, ਆਰਥਿਕ ਤੇ ਸਭਿਆਾਚਾਰਿਕ ਮਸਲਿਆਂ ਵਿਚ ਭਰਵੀਂ ਰੁਚੀ ਰਖਦੇ ਹਨ। ਇਸ ਰੁਚੀ ਦੀ ਪੂਰਤੀ ਲਈ ਉਹ ਅਖ਼ਬਾਰ ਰਸਾਲੇ ਪੜ੍ਹਦੇ ਹਨ, ਰੇਡੀਓ ਸੁਣਦੇ ਹਨ, ਟੀ ਵੀ ਵੇਖਦੇ ਹਨ ਤੇ ਹਰ ਪ੍ਰਕਾਰ ਦੇ ਪ੍ਰਿੰਟ ਤੇ ਡਿਜ਼ੀਟਲ ਮੀਡੀਆ ਨਾਲ ਸੰਪਰਕ ਰਖਦੇ ਹਨ। ਪੰਜਾਬ ਦੀ ਹਰ ਚੰਗੀ ਖ਼ਬਰ ਉਹਨਾਂ ਨੂੰ ਖ਼ੁਸ਼ੀ ਦਿੰਦੀ ਹੈ ਤੇ ਹਰ ਮਾੜੀ ਘਟਨਾ ਉਦਾਸੀ ਤੇ ਨਿਮੋਸ਼ੀ। ਉਹ ਆਪਣੇ ਪੰਜਾਬ ਦੀ ਖ਼ੁਸ਼ਹਾਲੀ ਤੇ ਤੱਰਕੀ ਬਾਰੇ ਹਰ ਵੇਲੇ ਚਿੰਤਿਤ ਰਹਿੰਦੇ ਹਨ ਤੇ ਇਸ ਦੀ ਬਿਹਤਰੀ ਵਿਚ ਯੋਗਦਾਨ ਪਾਉਣ ਦੀ ਇੱਛਾ ਰਖਦੇ ਹਨ।     

    ਸਭ ਪੰਜਾਬੀਆਂ ਦੇ ਮਨ ਵਿਚ ਪੰਜਾਬ ਬਾਰੇ ਸੋਚ ਕੇ ਇਸ ਨੂੰ ਸੰਵਾਰਨ ਤੇ ਸਜਾਉਣ ਲਈ ਵਿਚਾਰ ਉਤਪੰਨ ਹੁੰਦੇ ਹਨ। ਉਹ ਇਸ ਨੂੰ ਚੰਗਾ ਬਨਾਉਣਾ ਲੋਚਦੇ ਹਨ ਅਤੇ ਇਸ ਬਾਰੇ ਆਪਣੇ ਵਿਚਾਰ ਦੂਜਿਆਂ ਤੀਕਰ ਪਹੁੰਚਾਉਣਾ ਚਾਹੁੰਦੇ ਹਨ। ਅਪਦਾ ਪੰਜਾਬ ਅਜਿਹੀਆਂ ਹੀ ਭਾਵਨਾਵਾਂ ਦਾ ਇਕ ਗ਼ੁਲਦਸਤਾ ਹੈ। ਇਹ ਆਪਣੇ ਪਿਆਰੇ ਪੰਜਾਬ, ਪੰਜਾਬੀ ਬੋਲੀ ਤੇ ਪੰਜਾਬੀ ਸਭਿਆਚਾਰ ਬਾਰੇ ਅਜਿਹੇ ਵਿਚਾਰਾਂ ਤੇ ਅਨੁਭਵਾਂ ਦਾ ਸੰਗ੍ਰਹਿ ਹੈ ਜੋ ਸਮੇਂ 2 ਮਨ ਵਿਚ ਉੱਠ ਕੇ ਤੜਪ ਪੈਦਾ ਕਰਦੇ ਰਹਿੰਦੇ ਹਨ ਤੇ ਇਸ ਨੁੰ ਝੰਜੋੜਦੇ ਰਹਿੰਦੇ ਹਨ।