ਦੁਨੀਆਂ ਵਿਚ ਜਿੰਨੇ ਬੰਦੇ ਹਨ ਉਨ੍ਹਾਂ ਦੇ ਆਪਣੇ ਆਪਣੇ ਹਿੱਤ ਹੁੰਦੇ ਹਨ ਜਿਨ੍ਹਾਂ ਨੂੰ ਪੂਰੇ ਕਰਨ ਲਈ ਉਹ ਸੰਘਰਸ਼ ਕਰਦੇ ਰਹਿੰਦੇ ਹਨ। ਇਕੋ ਜਿਹੇ ਹਿਤਾਂ ਅਨੁਸਾਰ ਗ੍ਰੁਪ ਤੇ ਜਮਾਤਾਂ ਬਣਦੀਆਂ ਹਨ ਜੋ ਉਨ੍ਹਾਂ ਦੀ ਪੂਰਤੀ ਲਈ ਲਾਮਬੰਦ ਸੰਘਰਸ਼ ਕਰਦੇ ਹਨ। ਇਨ੍ਹਾਂ ਜਮਾਤਾਂ ਦੇ ਟੀਚੇ ਇਸ ਗੱਲ ਤੇ ਨਿਰਭਰ ਕਰਦੇ ਹਨ ਕਿ ਉਹ ਸਮਾਜ ਵਿਚ ਕਿੰਨਾ ਕੁ ਰੱਜੀਆਂ ਪੁੱਜੀਆਂ ਹਨ ਤੇ ਸਮਾਜ ਦੀ ਉਤਪਾਦਨ ਪ੍ਰਣਾਲੀ ਵਿਚ ਕਿਥੇ ਕਿਥੇ ਖੜੀਆਂ ਹਨ। ਉਤਪਾਦਨ ਪ੍ਹਰਣਾਲੀ ਵਿਚ ਹਰ ਜਮਾਤ ਦੂਜੀਆਂ ਜਮਾਤਾਂ ਨਾਲ ਇਕ ਉਤਪਾਦਨ ਰਿਸ਼ਤੇ ਵਿਚ ਬੰਨ੍ਹੀ ਹੁੰਦੀ ਹੈ। ਉਹ ਉਸ ਰਿਸ਼ਤੇ ਵਿਚ ਸੁਧਾਰ ਚਾਹੁੰਦੀ ਹੈ ਜਾਂ ਉਸ ਨੂੰ ਤੋੜ ਕੇ ਨਵਾਂ ਫਾਇਦੇਮੰਦ ਰਿਸ਼ਤਾ ਕਾਇਮ ਕਰਨਾ ਚੁਹੁੰਦੀ ਹੈ। ਇਸ ਲਈ ਹਰੇਕ ਜਮਾਤ ਬਦਲਾਵ ਜਾਂ ਕ੍ਰਾਂਤੀ ਦੀ ਗੁਹਾਰ ਲਾਉਂਦੀ ਹੈ ਪਰ ਉਹ ਇਹ ਬਦਲਾਵ ਆਪਣੀ ਜਮਾਤ ਤੀਕਰ ਹੀ ਚਾਹੁੰਦੀ ਹੈ। ਜੇ ਬਦਲਾਓ ਉਨ੍ਹਾਂ ਤੋਂ ਹੇਠ ਚਲਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੁੰਦਾ। ਇਕ ਕਿਸਾਨ ਇਹ ਤਾਂ ਚਾਹੇਗਾ ਕਿ ਉਸ ਨੂੰ ਉਹ ਸਾਰੇ ਲਾਭ ਮਿਲਣ ਜੋ ਵੱਡੇ ਕਿਸਾਨਾਂ ਨੂੰ ਹਨ ਭਾਵ ਉਪਰ ਵਾਲੀਆਂ ਦੀ ਜਮੀਨ ਤੇ ਸੰਦ ਸਦੇੜੇ ਉਨ੍ਹਾਂ ਨਾਲ ਸਾਂਝੇ ਹੋਣ। ਉਹ ਆਪਣੇ ਲਾਭ ਆਪਣੇ ਸੀਰੀਆਂ ਤੇ ਨੌਕਰਾਂ ਤੀਕਰ ਪਹੁੰਚਾਉਣ ਲਈ ਤਿਆਰ ਨਹੀਂ ਹੁੰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਕ੍ਰਾਂਤੀ ਜਾਂ ਬਦਲਾਓ ਉਪਰੋਂ ਸ਼ੁਰੂ ਹੋ ਕੇ ਉਨ੍ਹਾਂ ਤੀਕਰ ਤਾਂ ਆਵੇ ਪਰ ਉਨ੍ਹਾਂ ਤੋਂ ਹੇਠਲੇ ਵਰਗਾਂ ਤੀਕਰ ਨਾ ਜਾਵੇ। ਇਸ ਤਰ੍ਹਾ ਕ੍ਰਾਂਤੀਆਂ ਕ੍ਰਾਂਤੀਆਂ ਸਭ ਪੁਕਾਰਦੇ ਹਨ ਪਰ ਇਹਨਾਂ ਕ੍ਰਾਂਤੀਆਂ ਦੇ ਅਰਥ ਵੱਖ ਵੱਖ ਹੁੰਦੇ ਹਨ।
ਬਹੁਤੇ ਵੀਰ ਭਰਾ ਤੇ ਭੈਣਾਂ ਬੀਬੀਆਂ ਇਸ ਭਿੰਨਤਾ ਨੂੰ ਸਮਝਦੇ ਨਹੀ। ਉਹ ਆਪਣੇ ਹਿੱਤ ਪਹਿਚਾਨਣ ਦੀ ਥਾਂ ਦੂਜੀਆਂ ਜਮਾਤਾਂ ਦੇ ਹਿਤਾਂ ਨਾਲ ਹੀ ਲੱਗੇ ਫਿਰਦੇ ਹਨ। ਉਹ ਦੂਜੀਆਂ ਦੀਆਂ ਪ੍ਰਭਾਵਸ਼ਾਲੀ ਗੱਲਾਂ ਵਿਚ ਆ ਕੇ ਉਸ ਪਾਸੇ ਮੁੜ ਜਾਂਦੇ ਹਨ ਤੇ ਤਬਦੀਲੀ ਨੂੰ ਦਿਸ਼ਾਹੀਣ ਕਰ ਦਿੰਦੇ ਹਨ। ਕਾਲਜਾਂ ਯੂਨੀਵਰਸਿਟੀਆਂ ਵਿਚ ਜਾ ਕੇ ਭਾਵੁਕਤਾ ਤੇ ਮਿੱਤਰ ਪ੍ਰਭਾਵਾਂ ਕਾਰਣ ਅਜਿਹੇ ਧੜਿਆਂ ਵਿਚ ਸਾਮਲ ਹੋ ਜਾਂਦੇ ਹਨ ਜੋ ਉਨ੍ਹਾਂ ਦੈ ਜਮਾਤੀ ਹਿਤਾਂ ਦੇ ਬਿਲਕੁਲ ਬੇਮੇਲ ਹੁੰਦੇ ਹਨ।
ਹਾਂ ਫਿਰ ਅਸਲ ਕ੍ਰਾਂਤੀਕਾਰੀ ਜਮਾਤ ਕਿਹੜੀ ਹੋਈ? ਅਸਲ ਕ੍ਰਾਂਤੀਕਾਰੀ ਉਹ ਹੋਈ ਜਿਸ ਤੋਂ ਹੇਠਾਂ ਹੋਰ ਕੋਈ ਜਮਾਤ ਨਾ ਹੋਵੇ। ਅਜਿਹੀ ਜਮਾਤ ਹੀ ਪ੍ਰੋਡਕਸ਼ਨ ਸਬੰਧਾਂ ਦੀਆਂ ਉਤਲੀਆਂ ਸਭ ਮੰਜ਼ਲਾਂ ਸਫਾਇਆ ਕਰ ਕੇ ਲਾਭ ਕੇਵਲ ਕੀਰਤੀ ਸਫਾਂ ਤੀਕਰ ਲਿਆਉਣ ਲਈ ਪ੍ਰਯਤਨ ਸ਼ੀਲ ਹੋਵੇਗੀ। ਇਸੇ ਲਈ ਸਭ ਪਾਸੇ ਮਜ਼ਦੂਰ ਜਾਂ ਕੀਰਤੀ ਜਮਾਤਾਂ ਨੂੰ ਕ੍ਰਾਂਤੀ ਦੇ ਥੰਮ ਮੰਨਿਆ ਜਾਂਦਾ ਹੈ। ਪਰ ਅੱਜ ਕੱਲ ਦੇ ਕਾਕਾ ਸੋਚ ਵਾਲੇ ਨੌਜਵਾਨ ਮਜ਼ਦੂਰ ਦੇ ਨਾਂ ਤੋਂ ਹੀ ਨੱਕ ਸਿਕੋੜ ਲੈਂਦੇ ਹਨ। ਉਹ ਮਜ਼ਦੂਰਾਂ ਦੇ ਕੰਮਚੋਰੀ ਦੇ ਕਿੱਸੇ ਕੱਢ ਕੇ ਬੈਠ ਜਾਂਦੇ ਹਨ ਜੋ ਇਸ ਵਿਤਕਰਾ ਭਰਪੂਰ ਸਮਾਜ ਦੀ ਹੀ ਦੇਣ ਹੁੰਦੇ ਹਨ। ਪਰ ਇਤਿਹਾਸ ਵਲੋਂ ਤੇ ਕੁਦਰਤ ਦੇ ਨਿਜ਼ਮਾਂ ਵਲੋਂ ਇਹ ਇਕ ਅਜਿਹੀ ਭਾਵੀ ਸੱਥਿਤੀ ਹੈ ਜੋ ਆ ਕੇ ਰਹੇਗੀ। ਮੱਰਫੀ ਦੇ ਨਿਯਮ ਅਨੁਸਾਰ ਜੇ ਕੋਈ ਹੋਰ ਨਿਵਾਣ ਵਾਲੀ ਥਾਂ ਹੈ ਤਾਂ ਪਾਣੀ ਉੇੁੱਥੇ ਪਹੁੰਚ ਕੇ ਹੀ ਰਹੇਗਾ। ਜਾਂ ਨਿਵਾਣ ਦੂਰ ਕਰੋ ਜਾਂ ਉੱਥੇ ਪਾਣੀ ਭਰਨ ਦਾ ਗਿਲਾ ਨਾ ਕਰੋ।
As many people as are there in the world, have their own interests which they struggle to achieve. According to common interests, groups and classes are formed which make a concerted struggle for their fulfillment. The goals of these classes depend on how satisfied they are in the society and where they stand in the productive system of the society. In the system of production, each class is bound in a production relationship with other classes. It wants to improve that relationship or to break it and establish a new more beneficial relationship. Therefore, each class calls for change or revolution, but it wants this change only for its own class and up to its members. . If the change goes below them, it does not suit them. A farmer would like to get all the benefits that the big farmers above him have, i.e. that the land and tools of the upper class should be shared with him. He is not ready to pass on these benefits to his siris and servants. Everyone wants the revolution or change to start from the top and come to his level only, without reaching the lower classes. In this way revolutions appear alike but the meanings of each revolution is different because it is class specific. Many brothers and sisters do not understand this difference. Instead of realizing their own interests, they adopt the interests of other classes. They are influenced by the slogans and speeches of the people of other classes and become directionless as to the interests of their own class . In colleges and universities students join factions that are completely incompatible with their class interests due to sentimental reasons and friendly influences. Yes, then what is the real revolution? A real revolution is the one which is brought out by a thorough revolutionary class. A thorough revolutionary class is the one which has no other class below it. Only such a class will be able to wipe out all the superficial levels of production relations which are exploitative and bring benefits only to the ranks of the bare workers. That is why the working people or working classes are everywhere recognized as the pillars of the revolution. But today's neo-educated brought up in the kaka culture of the modern societies shrug their shoulders at the very name of the laboring people. They consider this class as the thieves and shirkers little understanding that these are the result of living in a discriminatory society. But from history and from the laws of nature, a total change from the working class perspective is an incumbent reality that will come and stay with us in the future. According to Murphy's Law, if there is a lower level not filled with water, the water will flow toward it and fill it up. Nature does not want unevenness, vacuums and inequality promising special rights. Either remove the layers or the water will flow to the lowest of them.
No comments:
Post a Comment