Sajan Sant Karhu eh Kaam


ਸਾਜਨ ਸੰਤ ਕਰਹੁ ਇਹੁ ਕਾਮੁ
ਡਾ: ਗੋਬਿੰਦਰ ਸਿੰਘ ਸਮਰਾਓ

ਸਿੱਖ ਧਰਮ ਦੀ ਇਕ ਮਹਤੱਵਪੂਰਣ ਵਡਿਆਈ ਇਹ ਹੈ ਕਿ ਇਸ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਵਸ ਕਰਨ ਤੇ ਜੋਰ ਦਿਤਾ ਹੋਇਆ ਹੈਇਹਨਾਂ ਪੰਜਾਂ ਨੂੰ ਚੰਗੀ ਜੀਵਨ ਸ਼ੈਲੀ ਦੇ ਦੁਸ਼ਮਨ ਦੱਸ ਕੇ ਮਨੁੱਖ ਨੂੰ ਇਹਨਾਂ ਤੇ ਕਾਬੂ ਪਾਉਣ ਲਈ ਪ੍ਰੇਰਿਆ ਗਿਆ ਹੈ ਜੇ ਇਹਨਾਂ ਵਿਚੋਂ ਕਿਸੇ ਇਕ ਦਾ ਵੀ ਤਵਾਜਨ ਵਿਗੜ ਜਾਵੇ ਤਾਂ ਇਕ ਮੱਨੁਖ ਦੀ ਹੀ ਮਨੋਦਸ਼ਾ ਪ੍ਰਭਾਵਿਤ ਨਹੀਂ ਹੁੰਦੀ ਸਗੋਂ ਸਮੂਚੇ ਸਮਾਜ ਤੇ ਮਾੜਾ ਅਸਰ ਪੈਂਦਾ ਹੈਸਿੱਖ ਇਤਿਹਾਸ ਗਵਾਹ ਹੈ ਕਿ ਸਿੱਖ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿਚ ਲਿਖ ਕੇ ਹੀ ਨਹੀਂ ਸਗੋਂ ਅਮਲੀ ਪੂਰਨੇ ਪਾ ਕੇ ਵੀ ਇਸ ਕਾਰਜ ਦੀ ਮਹਤੱਤਾ ਨੂੰ ਦਰਸਾਇਆ ਹੈਜਿਥੇ ਗੁਰੂ ਨਾਨਕ ਦੇਵ ਨੇ ਗੁਰਗੱਦੀ ਦੇਣ ਦੇ ਮਸਲੇ ਵਿਚ ਲੋਭ ਤੇ ਮੋਹ ਦੇ ਤਿਆਗ ਦੀ ਉੱਚੀ ਪਿਰਤ ਪਾਈ ਉਥੇ ਗੁਰੂ ਤੇਗ ਬਹਾਦਰ ਨੇ ਮੱਨੁਖਤਾ ਦੇ ਜ਼ਮੀਰੀ ਅਧਿਕਾਰਾਂ ਦੀ ਸੁਰਖਿਆ ਲਈ ਸ਼ਾਂਤ-ਚਿੱਤ ਕੁਰਬਾਨੀ ਦੇ ਕੇ ਕ੍ਰੋਧ ਤੇ ਹੰਕਾਰ ਦੇ ਤਿਆਗ ਦੀ ਰੌਸ਼ਨ ਮਿਸਾਲ ਕਾਇਮ ਕੀਤੀਗੁਰੂ ਗੋਬਿੰਦ ਸਿੰਘ ਦੀ ਕਾਮ ਵਿਜਯ ਦੀ ਜੋ ਅਦੁੱਤੀ ਉਦਾਹਰਣ ਚ੍ਰਿਤ੍ਰੋਪਾਖਿਆਨ ਕਾਂਡ ਵਿਚ ਮਿਲਦੀ ਹੈ ਉਹੋ ਜਿਹੀ ਸੰਸਾਰ ਵਿਚ ਨਾ ਪਹਿਲਾਂ ਕਦੇ ਮਿਲੀ ਤੇ ਨਾ ਬਾਅਦ ਵਿਚ ਮਿਲੇਗੀ
ਪਰ ਸਿੱਖੀ ਵਿਚ ਇਨ੍ਹਾਂ ਕਦਰਾਂ ਦੇ ਇੰਨੇ ਮਹਾਨ ਆਦਰਸ਼ ਕਾਇਮ ਹੋ ਚੁੱਕੇ ਹੋਣ ਦੇ ਬਾਵਜ਼ੂਦ ਵੀ ਅਜੋਕੇ ਸਿੱਖ ਸੰਸਾਰ ਵਿਚ ਇਹਨਾਂ ਦਾ ਘਾਣ ਹੋ ਰਿਹਾ ਹੈਅਜੋਕਾ ਸਿੱਖ ਲਾਲਸਾ ਵਿਚ ਬੇ ਸਬਰਾ ਹੋ ਕੇ ਮਾਇਆ ਇੱਕਠੀ ਕਰ ਰਿਹਾ ਹੈਜੀਵਨ ਦੇ ਹਰ ਖੇਤਰ ਵਿਚ, ਇਥੋਂ ਤੀਕ ਕਿ ਰਾਜਨੀਤੀ ਵਿਚ ਵੀ, ਮੋਹ ਵਸ ਪ੍ਰੀਵਾਰਕ ਜੀਆਂ ਨੂੰ ਹੀ ਪਹਿਲ ਦੇ ਰਿਹਾ ਹੈਧਰਮ, ਕਾਨੂੰਨ ਤੇ ਸਭਿਅਤਾ ਤੋਂ ਆਕੀ ਹੋ ਕੇ ਆਪਣੀ ਸੰਤਾਨ ਨੂੰ ਹੀ ਝੂਠੇ ਹੰਕਾਰ ਦੀ ਬਲੀ ਚੜ੍ਹਾ ਰਿਹਾ ਹੈਕਈ ਸਿੱਖ ਧੀਆਣੀਆਂ ਜੰਮਣ ਤੋਂ ਪਹਿਲਾਂ ਤੇ ਕਈ ਜਵਾਨੀ ਵਿਚ ਪੈਰ ਧਰਦਿਆਂ ਹੀ ਸਿੱਖ ਮਾਪਿਆਂ ਦੀ ਹਊਮੈ ਦਾ ਸ਼ਿਕਾਰ ਹੋ ਜਾਂਦੀਆਂ ਹਨਪਰ ਇਨਾਂ ਸਭ ਤੋਂ ਵਧ ਚਿੰਤਾਜਨਕ ਗੱਲ ਵਧਦੀ ਚ੍ਰਿਤਰਹੀਣਤਾ ਹੈ ਜੋ ਅੰਦਰਖਾਤੇ ਸਿੱਖੀ ਨੂੰ ਖੋਰਾ ਲਾ ਰਹੀ ਹੈਇਹ ਪ੍ਰਵਿਰਤੀ ਹੁਣ ਧਾਰਮਿਕ ਕਾਡਰ ਨੂੰ ਵੀ ਨਿਗਲਦੀ ਜਾ ਰਹੀ ਹੈਕਈ ਧਾਰਮਿਕ ਚੌਧਰੀ ਤੇ ਕਾਰਿੰਦੇ ਤਾਂ ਭੇਖ ਦੀ ਆਡ ਵਿਚ ਵਿਚ ਧਾਰਮਿਕ ਅਸਥਾਨਾਂ ਨੂੰ ਵੀ ਆਪਣੀਆਂ ਬਦਚਲਣੀਆਂ ਨਾਲ ਅਪਵਿੱਤਰ ਕਰਨੋਂ ਸੰਕੋਚ ਨਹੀਂ ਕਰਦੇਇਹ ਭੇਖੀ ਆਪਣਾ ਚੋਲਾ ਤਾਂ ਦਾਗ਼ਦਾਰ ਕਰਦੇ ਹੀ ਹਨ, ਦੂਜਿਆਂ ਲਈ ਵੀ ਅਨੈਤਿਕ ਪੈੜਾਂ ਛੱਡ ਜਾਂਦੇ ਹਨਇਸ ਲਈ ਇਹ ਰੁਝਾਨ ਹਰ ਸਿੱਖ ਲਈ ਸੰਜੀਦਗੀ ਨਾਲ ਵਿਚਾਰਨਯੋਗ ਹੈ
ਅਜਿਹੇ ਚਿੰਤਾਜਨਕ ਵਹਿਣ ਦੀ ਉਦਾਹਰਣ ਦੇਣ ਲਈ ਇਕ ਸੱਚੀ ਘਟਨਾ ਬਿਆਨ ਕਰ ਰਿਹਾ ਹਾਂ ਜਿਸ ਵਿਚ ਕੇਵਲ ਨਾਂ, ਥਾਂ ਤੇ ਪਤੇ ਹੀ ਬਦਲੇ ਹੋਏ ਹਨ
ਮੈਂ ਹਰ ਸਾਲ ਚਾਰ ਪੰਜ ਹਫ਼ਤੇ ਲਈ ਪੰਜਾਬ ਜਾਂਦਾ ਹਾਂ ਤੇ ਸਭ ਦੋਸਤਾਂ ਮਿੱਤਰਾਂ ਨੂੰ ਮਿਲ ਕੇ ਆਉਂਦਾ ਹਾਂਜਿਨਾਂ ਨੂੰ ਨਾ ਮਿਲ ਸਕਾਂ ਉਹਨਾਂ ਦੀ ਰਾਜੀ ਖੁਸ਼ੀ ਇੱਧਰੋਂ ਉਧਰੋਂ ਪਤਾ ਕਰਦਾ ਹਾਂਪਿਛਲੇ ਸਾਲ ਜੁਲਾਈ ਵਿਚ ਜਦੋਂ ਗਿਆ ਤਾਂ ਜਾਂਦੇ ਹੀ ਪੰਜਾਬੀ ਯੂਨੀਵਰਸਿਟੀ ਦੇ ਇਕ ਕੰਮ ਵਿਚ ਅਜਿਹਾ ਉਲਝਿਆ ਕਿ ਡੇਢ ਹਫਤਾ ਕਿਤੇ ਨਾ ਜਾ ਸਕਿਆਇਸੇ ਕੰਮ ਹਿੱਤ ਇਕ ਦਿਨ ਮੀਟਿੰਗ ਸੈਕਸ਼ਨ ਦੇ ਸੁਪ੍ਰਿੰਟੈਂਡੈਂਟ ਪਿੰਕੇ ਕੋਲ ਇਕ ਪੁਰਾਣੇ ਸਲੇਬਸ ਦੀ ਫਾਈਲ ਪਤਾ ਕਰਨ ਗਿਆਪਿੰਕਾ ਮੇਰੇ ਪਿੰਡ ਦਾ ਮੁੰਡਾ ਸੀ ਤੇ ਮੇਰਾ ਅਜੀਜ਼ ਸੀਪਿੰਡ ਵਿਚ ਉਸ ਦੀ ਜ਼ਮੀਨ ਮੇਰੀ ਜ਼ਮੀਨ ਦੇ ਨੇੜੇ ਹੀ ਪੈਂਦੀ ਸੀ ਇਸ ਲਈ ਮੈਂ ਹਰ ਸਾਲ ਆਪਣੀ ਜ਼ਮੀਨ ਠੇਕੇ ਤੇ ਦੇਣ ਤੋਂ ਪਹਿਲਾ ਪਿੰਡ ਵਿਚ ਚਲਦੇ ਠੇਕੇ ਦਾ ਰੇਟ ਵੀ ਉਸੇ ਤੋਂ ਦਰਿਆਫ਼ਤ ਕਰਦਾ ਸਾਂਫਾਈਲ ਤੇ ਠੇਕੇ ਦੀਆਂ ਗੱਲਾਂ ਕਰਨ ਤੋਂ ਬਾਦ ਮੈਂ ਉਸ ਨੂੰ ਨਾਲ ਦੇ ਪਿੰਡ ਦੇ ਸੰਤ ਗੁਰਪਾਲ ਸਿੰਘ ਦਾ ਹਾਲ ਪੁੱਛਿਆ
ਗੁਰਪਾਲ ਸਿੰਘ ਇਲਾਕੇ ਦੀ ਪ੍ਰਮੰਨੀ ਹਸਤੀ ਸੀ ਤੇ ਸਭ ਨੂੰ ਪਤਾ ਸੀ ਕਿ ਉਹ ਮੇਰਾ ਬਹੁਤ ਕਰੀਬੀ ਮਿਤੱਰ ਸੀਉਸ ਦਾ ਨਾਂ ਸੁਣ ਕੇ ਪਿੰਕੇ ਦਾ ਮੂੰਹ ਕਸਿਆ ਗਿਆਥੋੜਾ ਸੋਚ ਕੇ ਕਹਿਣ ਲਗਿਆ, "ਪ੍ਰੋਫੈਸਰ ਸਾਹਿਬ, ਮਾੜੇ ਦਾ ਮਾੜਾ ਹਾਲ, ਤੁਹਾਨੂੰ ਪਤਾ ਈ ਐ" ਉਸ ਦੀ ਗੱਲ ਸੁਣ ਕੇ ਮੈਂ ਠਠੰਬਰ ਗਿਆ ਮੈਨੂੰ ਲਗਿਆ ਜਿਵੇਂ ਉਹ ਖੁਲ੍ਹ ਕੇ ਕੁਝ ਹੋਰ ਵੀ ਕਹਿਣਾ ਚਾਹੁੰਦਾ ਹੋਵੇ ਪਰ ਮੇਰਾ ਲਿਹਾਜ ਕਰ ਕੇ ਝਿਜਕ ਗਿਆ ਹੋਵੇਮੈਂ ਸੋਚਿਆ ਅਜੇ ਹੁਣੇ ਤਾਂ ਨਵੇਂ ਸਾਲ ਦੀ ਵਧਾਈ ਦੇਣ ਵੇਲੇ ਗੁਰਪਾਲ ਨਾਲ ਮੇਰੀ ਲੰਮੀ ਗੱਲ ਬਾਤ ਹੋਈ ਸੀਉਦੋਂ ਤਾਂ ਉਹ ਚੜਦੀਆਂ ਕਲਾਂ ਵਿਚ ਸੀਫਿਰ ਕੁਝ ਮਹੀਨਿਆਂ ਵਿਚ ਹੀ ਉਸ ਨੂੰ ਕੀ ਹੋ ਗਿਆ? ਇਹ ਸੋਚ ਕੇ ਕਿ ਕਿਸੇ ਭਾਈਚਾਰਕ ਰੰਜਸ਼ ਕਾਰਣ ਪਿੰਕਾ ਉਸ ਦੀ ਬਦਖੋਈ ਕਰ ਰਿਹਾ ਹੈ, ਮੈਂ ਕਿਸੇ ਦਾਅ ਉਸ ਦੇ ਦਿਲ ਦੀ ਗੱਲ ਕਢਵਾਉਣੀ ਚਾਹੀ
"ਕੀ ਗੱਲ, ਕੋਈ ਢਿੱਲਾ ਮੱਠਾ ਹੋ ਗਿਆ ਐ ਸੰਤ?" ਮੈਂ ਟੇਢੇ ਢੰਗ ਨਾਲ ਪੁਛਿਆ
"ਨਹੀਂ ਜੀ, ਢਿੱਲੇ ਮੱਠੇ ਕਾਹਨੂੰ ਹੁੰਨੇ ਐਂ ਇਹੋ ਜਿਹੇ ਲੋਕਥੌਡਾ ਤਾਂ ਦੋਸਤ ਐ, ਥੌਨੂੰ ਤਾਂ ਪਤਾ ਈ ਐ ਉਸ ਦੀਆਂ ਹਰਕਤਾਂ ਦਾ" ਉਹ ਬੋਲਿਆ
ਇਸ ਤੋਂ ਪਹਿਲਾਂ ਕਿ ਉਹ ਉਸ ਦੀਆਂ ਚੰਗੀਆਂ ਮਾੜੀਆਂ "ਹਰਕਤਾਂ " ਨਾਲ ਮੈਨੂੰ ਵੀ ਵਲੇਟ ਲਵੇ, ਮੈਂ ਕਿਹਾ, "ਬਈ ਮੇਰੀ ਤਾਂ ਉਸ ਨਾਲ ਸਾਲ ਬਾਦ ਘੰਟੇ ਦੋ ਘੰਟੇ ਦੀ ਮੁਲਾਕਾਤ ਹੁੰਦੀ ਐ ਨਾਲੇ ਦੂਜੇ ਪਿੰਡ ਦਾ ਕੰਮ ਐਕਿੱਥੇ ਪਤਾ ਚਲਦਾ ਐ ਬੰਦੇ ਬਾਰੇ ਸਭ ਕੁਝ ਦਾਐਸ ਵਾਰ ਤਾਂ ਯੂਨੀਵਰਸਿਟੀ ਦੇ ਚੱਕਰਾਂ ਵਿਚ ਹਾਲੇ ਪਿੰਡਾਂ ਵਲ ਈ ਨੀ ਗਿਆਜਾਵਾਂਗਾ ਤਾਂ ਮਿਲਾਂਗਾ ਸਭ ਨੂੰਪਰ ਜੇ ਕੋਈ ਖਾਸ ਹੀ ਭਾਣਾ ਵਰਤ ਗਿਆ ਐ ਤਾਂ ਦੱਸ, ਅੱਜ ਸ਼ਾਮ ਨੂੰ ਈ ਟਾਈਮ ਕੱਢ ਲੈਨਾਂ"
"ਭਾਣਾ ਤਾਂ ਖਾਸ ਈ ਐ ਪ੍ਰੋਫੈਸਰ ਸਾਹਿਬ, ਪਰ ਅਸੀਂ ਤੁਹਾਡੇ ਬਚਿੱਆਂ ਵਰਗੇ ਹਾਂ, ਤੁਹਾਡੇ ਸਾਹਮਣੇ ਮੂੰਹ ਨਹੀਂ ਖੋਹਲ ਸਕਦੇ ਪਿੰਡ ਵਿਚ ਸਭ ਨੂੰ ਪਤਾ ਐ ਤੁਸੀਂ ਆਪਣੇ ਭਰਾ ਨੂੰ ਪੁੱਛ ਲਿਓ"
ਮੈਨੂੰ ਲਗਿਆ ਪਿੰਕਾ ਝੂਠ ਨਹੀਂ ਬੋਲਦਾ ਪਿਓ ਦੇ ਹਾਣ ਦਾ ਸਮਝ ਕੇ ਸੱਚੀ ਮੁੱਚੀ ਉਹ ਮੇਰੀ ਸ਼ਰਮ ਕਰ ਰਿਹਾ ਹੈਬਹੁਤ ਸਾਲ ਪਹਿਲਾਂ ਜਦੋਂ ਮੈਂ ਵਾਹੀ ਕਰਦਾ ਸਾਂ ਇਹ ਮੇਰੇ ਵੱਡੇ ਲੜਕੇ ਦਾ ਜੋੜੀਦਾਰ ਹੋਇਆ ਕਰਦਾ ਸੀਨਾਲ ਨਾਲ ਦੇ ਖੇਤਾਂ ਵਿਚ ਦੋਵੇਂ ਇਕਠੇ ਟ੍ਰੈਕਟਰ ਚਲਾਉਂਦੇ ਸਨਉਹ ਮੈਂਨੂੰ ਚਾਚਾ ਸੱਦਦਾ ਸੀ
ਉਸ ਦੇ ਤਿਲਾਂ ਵਿਚੋਂ ਤੇਲ ਨਾ ਨਿਕਲਦੇ ਵੇਖ ਮੈਂ ਘਰੇ ਆ ਗਿਆਬੇਚੈਨੀ ਕਾਰਣ ਗੁਰਪਾਲ ਦਾ ਗੁਰਮੁਖ ਚੇਹਰਾ ਤੇ ਉਸ ਨਾਲ ਬਿਤਾਏ ਬਚਪਨ ਦੇ ਦਿਨ ਮੈਨੂੰ ਘੜੀ ਮੁੜੀ ਯਾਦ ਆਈ ਜਾਣ ਉਹ ਭਾਵੇਂ ਉਮਰ ਵਿਚ ਮੇਰੇ ਨਾਲੋਂ ਥੋੜਾ ਵਡਾ ਸੀ ਪਰ ਅਸੀਂ ਇਕੋ ਕਲਾਸ ਵਿਚ ਪੜ੍ਹਦੇ ਸਾਂ ਤੇ ਇਕੋ ਬੈਂਚ ਤੇ ਬੈਠਦੇ ਸਾਂਸਵੇਰੇ ਇੱਕਠੇ ਸਕੂਲ ਜਾਣ ਲਈ ਉਹ ਆਪਣੇ ਪਿੰਡ ਦੇ ਬਾਹਰ ਨਹਿਰ ਦੇ ਪੁਲ ਤੇ ਮੇਰੀ ਉਡੀਕ ਕਰਦਾ ਰਹਿੰਦਾਉਹ ਬਹੁਤ ਸ਼ਰੀਫ ਲੜਕਾ ਸੀ, ਮੇਰਾ ਆਦਰ ਵੀ ਬੜਾ ਕਰਦਾ ਸੀ ਤੇ ਸਹਾਇਤਾ ਵੀਦਸਵੀਂ ਤੋਂ ਬਾਦ ਸਾਡੇ ਰਸਤੇ ਅਲੱਗ ਹੋ ਗਏਮੈਂ ਕਾਲਜ ਪੜ੍ਹਨ ਚਲਾ ਗਿਆ ਤੇ ਉਹ ਕੋਈ ਛੋਟਾ ਕੋਰਸ ਕਰ ਕੇ ਆਪਣੇ ਪਿੰਡ ਵਿਚ ਹੀ ਅਧਿਆਪਕ ਲਗ ਗਿਆਫਿਰ ਵੀ ਸਾਡੇ ਦੋਸਤਾਨਾ ਤਾਲੂਕਾਤ ਬਰਕਰਾਰ ਰਹੇਅਸੀਂ ਅਕਸਰ ਮਿਲਦੇ ਰਹਿੰਦੇ ਤੇ ਦੁਖ ਸੁਖ ਸਾਂਝੇ ਕਰਦੇ ਰਹਿੰਦੇ
1980 ਵਿਆਂ ਦੇ ਸ਼ੁਰੂ ਵਿਚ ਜਦੋਂ ਪੰਜਾਬ ਦੇ ਹਾਲਾਤ ਗੇੜਾ ਖਾਣ ਲਗੇ, ਉਹ ਗਰਮ ਖਿਆਲੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਆ ਗਿਆਪਹਿਲਾਂ ਧਰਮ ਕਰਮ ਤੋਂ ਕੋਰਾ ਗੁਰਪਾਲ ਹੁਣ ਸਾਰਾ ਦਿਨ ਬਾਣੀ ਦੇ ਗੁਟਕੇ ਪੜ੍ਹਨ ਲਗਿਆ ਤੇ ਸਿੱਖੀ ਪ੍ਰਚਾਰ ਕਰਨ ਲਗਿੱਆਉਸ ਨੇ ਕੇਸਰੀ ਦਸਤਾਰ ਸਜਾ ਲਈ ਤੇ ਅਮ੍ਰਿਤਪਾਨ ਕਰ ਲਿਆਜਦੋਂ ਜਾਓ ਉਹ ਗਰਮ ਦਲੀਲਾਂ ਨਾਲ ਸਰਕਾਰ ਦੇ ਸਿੱਖਾਂ ਨਾਲ ਵਿਤਕਰੇ ਦੀਆਂ ਗੱਲਾਂ ਕਰਦਾ 1984 ਦੀਆਂ ਘਟਨਾਵਾਂ ਨਾਲ ਉਸ ਨੂੰ ਕਾਫੀ ਦੁੱਖ ਪਹੁੰਚਿਆ ਤੇ ਉਹ ਸਕੂਲੀ ਕੰਮ ਕਾਜ ਤੋਂ ਉਪਰਾਮ ਰਹਿਣ ਲਗਿਆਇਸੇ ਸਮੇਂ ਵਿਚ ਉਸ ਨੇ ਦਾਹੜਾ ਖੁੱਲਾ ਛੱਡ ਕੇ ਸਿੱਧੀ ਪੱਗ ਬੰਨਣੀ ਸ਼ੁਰੂ ਕਰ ਦਿਤੀ ਤੇ ਸੰਤੀ ਬਾਣਾ ਧਾਰਨ ਕਰ ਲਿਆ ਹੌਲੀ 2 ਉਸ ਦਾ ਧਿਆਨ ਆਪਣੇ ਪਿੰਡ ਦੇ ਨਿੱਕੇ ਜਿਹੇ ਗੁਰਦਵਾਰੇ ਵਲ ਮੁੜਿਆ ਤੇ ਉਹ ਇਸ ਨੂੰ ਇਕ ਮਹਾਨ ਗੁਰਧਾਮ ਬਨਾਉਣ ਦੇ ਮਨਸੂਬੇ ਵਿਚ ਰੁਝ ਗਿਆ
ਇਹ ਗੁਰਦਵਾਰਾ ਉਸ ਦੇ ਪਿੰਡ ਦੇ ਲਹਿੰਦੇ ਪਾਸੇ ਕੰਮੀਆਂ ਦੇ ਘਰਾਂ ਵਲ ਪਈ ਖੁਲੀ ਸ਼ਾਮਲਾਤ ਜਮੀਨ ਵਿਚ ਸਥਿਤ ਸੀਉਸ ਨੇ ਇਸ ਨੂੰ ਉੱਨਤ ਕਰਨ ਲਈ ਦਿਨ ਰਾਤ ਇਕ ਕਰ ਦਿਤਾਪਿੰਡ ਵਾਲਿਆਂ ਨੇ ਉਸ ਨੂੰ ਗੁਰਦਵਾਰੇ ਦਾ ਪ੍ਰਧਾਨ ਨਿਯੁਕਤ ਕਰ ਦਿਤਾਉਸ ਨੇ ਲੋਕਾਂ ਨੂੰ ਅਖੰਡਪਾਠ ਕਰਵਾਉਣ ਲਈ ਉਤਸ਼ਾਹਤ ਕੀਤਾ ਤੇ ਉਸ ਨੇ ਨਿਸ਼ੁਲਕ ਪਾਠ ਕਰਨ ਲਈ ਪਿੰਡ ਵਿਚੋਂ ਹੀ ਪਾਠੀਆਂ ਦੀ ਇਕ ਟੀਮ ਖੜ੍ਹੀ ਕਰ ਲਈਲਗਾਤਾਰ ਚੜ੍ਹਾਵਿਆਂ ਤੇ ਉਗਰਾਹੀਆਂ ਕਾਰਨ ਦੇਖਦੇ ਹੀ ਦੇਖਦੇ ਸੰਗੇਮਰਮਰ ਦਾ ਇਕ ਆਲੀਸ਼ਾਨ ਗੁਰਧਾਮ ਹੋਂਦ ਵਿਚ ਆ ਗਿਆਪਿੰਡ ਵਾਲਿਆਂ ਨੇ ਸਨਮਾਨ ਵਜੋਂ ਉਸ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਬਨਾਉਣ ਦੀ ਪੇਸ਼ਕਸ਼ ਕੀਤੀ ਜੋ ਉਸ ਨੇ ਠੁਕਰਾ ਦਿਤੀਇਸ ਨਾਲ ਉਸ ਦੀ ਮਾਨਤਾ ਦੂਣੀ ਚੌਣੀ ਹੋ ਗਈ ਸਕੂਲੀ ਨੌਕਰੀ ਤੋਂ ਅਗੇਤਰਾ ਅਵਕਾਸ਼ ਲੈ ਕੇ ਉਸ ਨੇ ਘਰ ਬਾਰ ਨੂੰਹ-ਪੁਤਾਂ ਹਵਾਲੇ ਕਰ ਦਿਤਾ ਤੇ ਆਪ ਆਪਣਾ ਸਮੂਚਾ ਜੀਵਨ ਗੁਰਦਵਾਰੇ ਦੀ ਸੇਵਾ ਲੇਖੇ ਲਾਉਣ ਦਾ ਪ੍ਰਣ ਕਰ ਲਿਆਹੁਣ ਉਹ ਨਪਿਆ-ਤੁਲਿਆ ਬੋਲਦਾ ਸੀਲੋਕ ਸੁਭਾਵਿਕ ਹੀ ਉਸ ਨੂੰ ਪਹਿਲਾਂ ਗਿਆਨੀ ਜੀ ਤੇ ਫਿਰ ਸੰਤ ਜੀ ਕਹਿ ਕੇ ਸੰਬੋਧਨ ਕਰਨ ਲਗ ਪਏ ਸਨ
ਪਿਛਲੀ ਵਾਰ ਮੈਂ ਉਸ ਨੂੰ ਉਸ ਦੇ ਗੁਰਦਵਾਰੇ ਹੀ ਮਿਲਿਆ ਸੀਉਸ ਨੇ ਮੈਨੂੰ ਹੱਥੀਂ ਲੰਗਰ ਛਕਾਇਆ ਤੇ ਗੁਰਦਵਾਰੇ ਦੀ ਨਵਨਿਰਮਤ ਬਹੁਮੰਜ਼ਲੀ ਇਮਾਰਤ ਦਿਖਾਈ ਲੰਗਰ ਹਾਲ, ਦੀਵਾਨ ਹਾਲ, ਦੋ ਯਾਤਰੀ ਕਮਰੇ, ਗ੍ਰੰਥੀ ਨਿਵਾਸ ਤੇ ਦਫ਼ਤਰ ਆਦਿ ਢੁਕਵੇਂ ਫ਼ਰਨੀਚਰ ਨਾਲ ਫੱਬ ਰਹੇ ਹਨਵਿਸਵਾਸ਼ ਨਹੀਂ ਸੀ ਆ ਰਿਹਾ ਕਿ ਕੈਲੀਫੋਰਨੀਆਂ ਵਿਚ ਹਾਂ ਕਿ ਉਸ ਦੇ ਪਿੰਡ ਵਿਚਉਸ ਨੇ ਦਸਿਆ ਕਿ ਗੁਰਦਵਾਰੇ ਲਈ ਕਦੇ ਕੋਈ ਗ੍ਰੰਥੀ ਨਹੀ ਰਖਿਆਇਸ ਲਈ ਉਹ ਆਪ ਹੀ ਵੱਡੇ ਸਵਖਤੇ ਉੱਠ ਕੇ ਵਾਕ ਲੈਂਦਾ ਹੈ ਤੇ ਪਾਠ ਕਰਦਾ ਹੈ ਕਿਉਂਕਿ ਮੀਂਹ ਕਣੀ ਤੇ ਹਨੇਰੇ ਵਿਚ ਹਰ ਰੋਜ਼ ਸਵੇਰੇ ਘਰੋਂ ਆਉਣਾ ਔਖਾ ਹੁੰਦਾ ਹੈ ਇਸ ਲਈ ਉਹ ਰਾਤ ਨੂੰ ਗ੍ਰੰਥੀ ਨਿਵਾਸ ਵਿਚ ਹੀ ਟਿਕ ਜਾਂਦਾ ਹੈਮੈਂ ਉਸ ਦੀ ਨਿਸ਼ਕਾਮ ਮਿਹਨਤ ਵੇਖ ਕੇ ਗੱਦ 2 ਹੋ ਗਿਆਪਤਾ ਨਹੀਂ ਕਿਉਂ ਉਸ ਸਾਹਮਣੇ ਮੈਨੂੰ ਆਪਣਾ ਆਪ ਛੋਟਾ 2 ਲਗਣ ਲਗਿਆਮੈਂ ਉਸ ਨੂੰ ਕਿਹਾ, “ਮੈਂ ਤੇਰੇ ਉੱਦਮ ਵਿਚ ਯੋਗਦਾਨ ਪਾਉਣਾ ਚਾਹੁੰਦਾ ਹਾਂਮੇਰੀ ਇਕ ਛੋਟੀ ਜਿਹੀ ਪਰਚੀ ਕੱਟ ਦੇ" ਮੈਂ ਇਕ ਹਜ਼ਾਰ ਦਾ ਨੋਟ ਜੇਬ ਚੋਂ ਕੱਢਿਆ ਤੇ ਮੇਜ਼ ਤੇ ਰੱਖ ਦਿਤਾਉਸ ਨੇ ਬਿਨਾ ਕੁਝ ਕਹੇ ਮੈਨੂੰ ਰਸੀਦ ਦੇ ਦਿਤੀ
ਅੱਜ ਮੈਂ ਇਸ ਨਿਸ਼ਕਾਮ ਪੁਰਖ ਬਾਰੇ ਤਾਜਾ ਤੱਥ ਜਾਨਣ ਲਈ ਬੇਤਾਬ ਸਾਂਮੈਂ ਸੋਚਿਆ ਜੇ ਉਸ ਨਾਲ ਕੋਈ ਐਸੀ ਵੈਸੀ ਗੱਲ ਹੋਈ ਹੋਈ ਤਾਂ ਮੇਰੇ ਭਰਾ ਨੇ ਵੀ ਮੈਨੂੰ ਕੁਝ ਨਹੀਂ ਦਸਣਾਇਸ ਲਈ ਭਰਾ ਨੂੰ ਫੋਨ ਕਰਨ ਦੀ ਗੱਲ ਛੱਡ ਮੈਂ ਸਾਢੇ ਪੰਜ ਵਜੇ ਦੀ ਉਡੀਕ ਕਰਨ ਲਗਿਆਸ਼ਾਮ ਨੂੰ ਸਾਢੇ ਪੰਜ ਵਜੇ ਅਰਬਨ ਐਸਟੇਟ ਦੇ ਕਈ ਬਜ਼ੁਰਗ ਮੇਰੇ ਘਰ ਲਾਗਲੇ ਪਾਰਕ ਵਿਚ ਇੱਕਠੇ ਹੁੰਦੇ ਸਨ ਤੇ ਉਹਨਾਂ ਵਿਚ ਇਕ ਮੇਰਾ ਗਰਾਈਂ ਤੇ ਸੀਨੀਅਰ ਸਕੂਲੀ ਜਮਾਤੀ ਪੰਡਤ ਦੇਵ ਦੱਤ ਵੀ ਆਇਆ ਕਰਦਾ ਸੀਉਹ ਮੇਰੇ ਗਵਾਂਢ ਵਿਚ ਹੀ ਰਹਿੰਦਾ ਸੀ ਤੇ ਪਿੰਡ ਦੀਆਂ ਨਿੱਕੀਆਂ ਮੋਟੀਆਂ ਖ਼ਬਰਾਂ ਦਾ ਮੇਰਾ ਮੁਖ ਸ੍ਰੋਤ ਸੀ ਸਮਾਂ ਹੁੰਦੇ ਹੀ ਮੈਂ ਬਾਹਰ ਗੇਟ ਕੋਲ ਖੜਾ ਹੋ ਗਿਆ ਤੇ ਲੰਘਦੇ ਪੰਡਤ ਨੂੰ ਸ਼ਰਬਤ ਪਿਆਉਣ ਬਹਾਨੇ ਅੰਦਰ ਲੈ ਆਇਆਅਮਰੀਕਾ ਤੋਂ ਲਿਆਏ ਟੈਂਗ ਨਾਲ ਠੰਡਾ ਕਰਨ ਤੋਂ ਬਾਦ ਮੈਂ ਉਸ ਨੂੰ ਕਿਹਾ, "ਪੰਡਤ ਜੀ! ਹੋਰ, ਪਿੰਡਾਂ ਵੱਲ ਦਾ ਕੀ ਹਾਲ ਐ? ਕਹਿਣ ਲਗਿਆ, “ਪਿੰਡ ਸਾਲੇ ਨੇ ਕਿੱਥੇ ਜਾਣਾ ਐ? ਜਿਥੇ ਸੀ ਉੱਥੇ ਈ ਐ"
"ਸਾਲ ਭਰ ਵਿਚ ਕੋਈ ਨਵੀਂ ਗੱਲ ਹੋਈ ਹੋਵੇ? “ ਮੈਂ ਦੁਹਰਾਅ ਕੇ ਪੁੱਛਿਆ
ਕਹਿਣ ਲਗਿਆ,“ਹਾਂ ਗੁਲਾਮ ਘਮਾਰ ਦੀ ਮਾਂ ਰਹਿਮੀ ਮਰ ਗਈ ਐ"
ਚਲੋ, ਉਮਰ ਹੰਢਾ ਕੇ ਤਾਂ ਜਾਣਾ ਈ ਹੋਇਆ ਸਭ ਨੇਇਲਾਕੇ ਦੀ ਹੋਰ ਕੋਈ ਚਰਚਾ?” ਮੈਂ ਫਿਰ ਘੁਮਾ ਕੇ ਪੁਛਿੱਆ
ਕਹਿਣ ਲਗਿਆ,” ਚਰਚਾ ਦੀ ਬੜੀ ਗੱਲ ਇਹ ਹੋਈ ਕਿ ਦੇਬ ਤਖਾਣ ਦੀ ਨੂੰਹ ਨੂੰ ਮਿੱਠੂ ਝਿਊਰ ਦਾ ਮੂੰਡਾ ਕੱਢ ਕੇ ਲੈ ਗਿਆਪੁਲਸ ਨੇ ਅਗਲੇ ਦਿਨ ਦੋਵੇਂ ਕੁਲਛੇਤਰ ਦੇ ਟੇਸ਼ਣ ਤੋਂ ਫੜ ਲਏ"
ਮੁਢੋਂ ਘੁੱਥੇ ਪੰਡਤ ਨੂੰ ਮੈਂ ਸਿੱਧੀ ਤਰਾਂ ਪੁੱਛਿਆ, “ਉਹ ਆਪਣਾ ਬੇਲੀ ਹਸਨਪੁਰ ਦਾ ਗੁਰਪਾਲ ਸਿੰਘ ਹੋਇਆ ਕਰਦਾ ਸੀ, ਉਹਦਾ ਕੀ ਹਾਲ ਐ?”
ਉਹ ਮਾਸਟਰ ਗੁਰਪਾਲ ਸਿੰਘ ਜੋ ਸੰਤ ਬਣ ਗਿਆ ਸੀ, ਉਹਨੂੰ ਤਾਂ ਬਈ ਊਜ ਲਗ ਗੀ"
ਮੇਰੇ ਕੰਨ ਖੜ੍ਹੇ ਹੋ ਗਏ ਤੇ ਕਲੇਜਾ ਧੜਕਣ ਲਗ ਪਿਆ "ਕੀ ਊਜ?” ਮੈਂ ਪੂੱਛਿਆ
ਮੇਰੀ ਗੱਲ ਸੁਣਦਿਆ ਹੀ ਖੁਲ੍ਹ ਕੇ ਕਹਿਣ ਲਗਿਆ,”ਉਸ ਨੇ ਕਈ ਸਾਲ ਪਹਿਲਾਂ ਨੌਕਰੀ ਛੱਡ ਕੇ ਆਪਣੇ ਘਰ ਨੇੜੇ ਕਿਸੇ ਦੇ ਦੋ ਕਮਰਿਆਂ ਵਿਚ ਅੰਗਰੇਜੀ ਸਕੂਲ ਖੋਹਲਿਆ ਸੀਸਕੂਲ ਦੀ ਸਫਾਈ ਕਰਨ ਲਈ ਉਸ ਨੇ ਬੇਗੂ ਚੌਕੀਦਾਰ ਦੀ ਨੂੰਹ ਕਰਮੋਂ ਲਾ ਲਈਕਰਮੋਂ ਦਾ ਘਰ ਵਾਲਾ ਰੋਡਾ ਤਾਂ ਗੁਜ਼ਰ ਗਿਆ ਸੀ, ਪਰ ਉਹ ਹੈ ਬੜੀ ਜਵਾਨ ਤੇ ਸੋਹਣੀ ਸੁਨਖੀ ਸੀਇਹ ਗੁਰਪਾਲ ਉਸ ਨੂੰ ਸਫਾਈ ਕਰਨ ਆਈ ਨੂੰ ਇਕ ਕਮਰੇ ' ਨੂੰ ਵਾੜ ਲਿਆ ਕਰੇ ਤੇ ਦੂਜੇ ਵਿਚੋਂ ਦੀ ਬਾਹਰ ਕੱਢ ਦਿਆ ਕਰੇਕੁਝ ਸਾਲ ਇੱਦਾਂ ਈ ਚਲਦਾ ਰਿਹਾ ਫਿਰ ਪਿੰਡ ਵਿਚ ਕਈ ਹੋਰ ਇੰਗਲਿਸ਼ ਸਕੂਲ ਖੁਲਣ ਕਰਕੇ ਉਸ ਦਾ ਸਕੂਲ ਬੰਦ ਹੋ ਗਿਆ ਮਾਸਟਰ ਗੁਰਦਵਾਰੇ ਦਾ ਪ੍ਰਧਾਨ ਸੀ ਤੇ ਪਾਠ ਵੀ ਆਪ ਹੀ ਕਰਦਾ ਸੀਉਹ ਉਸ ਨੂੰ ਉਥੇ ਸੱਦਣ ਲਗ ਪਿਆਤਿੰਨ ਵਜੇ ਜਦੋਂ ਉਹ ਪਾਠ ਸ਼ੁਰੂ ਕਰਦਾ, ਏਕੋਂਕਾਰ ਸੁਣਦਿਆਂ ਹੀ ਕਰਮੋਂ ਮੱਥਾ ਟੇਕਣ ਦੇ ਬਹਾਨੇ ਉਥੇ ਪਹੁੰਚ ਜਾਂਦੀ ਸਾਰਾ ਪਿੰਡ ਘੂਕ ਸੁੱਤਾ ਪਿਆ ਹੁੰਦਾ, ਉਹ ਦੋਵੇ ਉੱਥੇ ਮਿਲਾਪ ਕਰਦੇਗਿਆਨੀ ਪਾਠ ਕਰਨਾ ਛੱਡ ਕੇ ਪਹਿਲਾਂ ਉਸ ਨੂੰ ਅੰਦਰਲੇ ਬਾਰ ਪਿੱਛੇ ਲੈ ਜਾਂਦਾ ਤੇ ਫੇਰ ਬਾਹਰ ਲਿਆ ਕੇ ਪ੍ਰਸਾਦ ਦੇ ਕੇ ਤੋਰ ਦੇਂਦਾਕਾਫੀ ਦੇਰ ਕਿਸੇ ਨੂੰ ਪਤਾ ਨਾ ਲਗਿਆ"
ਫੇਰ?” ਮੈਂ ਸਾਂਹ ਰੋਕ ਕੇ ਪੁਛਿਆ
ਪੰਡਿਤ ਬੋਲਿਆ, “ਫੇਰ ਇਕ ਦਿਨ ਲਾਊਡ ਸਪੀਕਰ ਦੀ ਆਵਾਜ਼ ਸੁਣ ਕੇ ਮਾਧੋ ਦੇ ਮੂੰਡੇ ਬਿੱਲੂ ਦੀ ਅੱਖ ਖੁਲ੍ਹ ਗਈਕੁਝ ਦੇਰ ਬਾਦ ਲਾਊਡ ਸਪੀਕਰ ਬੰਦ ਹੋ ਜਾਣ ਤੇ ਉਸ ਨੇ ਲਾਈਟ ਚੈਕ ਕੀਤੀਲਾਈਟ ਤਾਂ ਆਈ ਹੋਈ ਸੀ ਉਸ ਨੇ ਸੋਚਿਆ ਗਿਆਨੀ ਦੀ ਪੜ੍ਹਦੇ 2 ਅੱਖ ਲਗ ਗਈ ਹੋਣੀ ਐਦੂਜੇ ਦਿਨ ਫਿਰ ਇਵੇਂ ਹੋਇਆਉਸ ਨੇ ਆਪਣੇ ਭਰਾ ਸੁੱਖੀ ਨਾਲ ਪਾਠ ਟੁੱਟਣ ਗੱਲ ਕੀਤੀ ਸੁੱਖੀ ਆਪ ਪ੍ਰਧਾਨ ਬਨਣ ਦੀ ਤਾਕ ਵਿਚ ਸੀਬਲਵੰਤ ਤੇ ਸੁਖਵੰਤ ਦੋਹਾਂ ਨੇ ਉਸ ਨੂੰ ਗ੍ਰੰਥ ਸਾਹਿਬ ਦੇ ਤਾਬੇ ਸੌਂਦਾ ਫੜਨ ਦੀ ਸਕੀਮ ਘੜੀਅਗਲੇ ਦਿਨ ਉਹ ਤਿੰਨ ਵਜੇ ਹੀ ਗੁਰਦਵਾਰੇ ਤੋ ਬਾਹਰ ਓਹਲੇ ਵਿਚ ਖੜੇ ਹੋ ਗਏ ਲਾਊਡ ਸਪੀਕਰ ਬੋਲਿਆ ਤਾਂ ਥੋੜੀ ਦੇਰ ਬਾਦ ਕਰਮੋਂ ਆਈ ਤੇ ਅੰਦਰ ਮੱਥਾ ਟੇਕਣ ਲੰਘ ਗਈਪਲਾਂ ਵਿਚ ਹੀ ਲਾਊਡ ਸਪੀਕਰ ਬੰਦ ਹੋ ਗਿਆਉਹਨਾਂ ਨੇ ਅੰਦਰ ਜਾ ਕੇ ਦੇਖਿਆ, ਦੀਵਾਨ ਹਾਲ ਖਾਲੀ ਸੀਥੋੜੀ ਦੇਰ ਪਿਛੋਂ ਦੋਵੇ ਅੰਦਰ ਪਾਸਿਉਂ ਹਾਲ ਵਿਚ ਆਏ ਤਾਂ ਕਰਮੋਂ ਨੂੰ ਪ੍ਰਸਾਦ ਵਰਤਾ ਕੇ ਗਿਆਨੀ ਫਿਰ ਪੜ੍ਹਨ ਬੈਠ ਗਿਆ
ਦੋਹਾਂ ਭਰਾਵਾਂ ਨੇ ਅੱਗੇ ਵਧ ਕੇ ਉਸ ਨੂੰ ਫੜ ਕੇ ਖੜ੍ਹਾ ਕਰ ਲਿਆਕੱੜਕ ਕੇ ਬੋਲੇ,”ਮਾਸਟਰ ! ਤੂੰ ਗੁਰਦੁਆਰੇ ' ਉਸ ਕਮੀਣ ਨਾਲ ਖੇਹ ਖਾ ਕੇ ਬਿਨਾ ਨਾਏ ਧੋਏ ਪਾਠ ਕਰਨ ਲਗ ਪਿਆ ਐਂ, ਤੈਨੂੰ ਸ਼ਰਮ ਨਹੀਂ ਆਉਂਦੀ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੂੰ?” ਗਿਆਨੀ ਨੇ ਰੌਲੇ ਦੇ ਡਰ ਤੋਂ ਝੱਟ ਪੈਰ ਨਾਲ ਸਪੀਕਰ ਦਾ ਬਟਨ ਬੰਦ ਕਰ ਦਿਤਾ ਤੇ ਕੇ ਕਿਹਾ,” ਬੇਇਜ਼ਤੀ ਤੁਸੀਂ ਨੀ ਕਰ ਰਹੇ ਪਾਠ ਭੰਗ ਕਰਾ ਕੇ? ਛੱਡੋ, ਫੇਰ ਗੱਲ ਕਰਿਓ ਮੇਰੇ ਨਾਲਬਹੁਤਾ ਕਹਿਨੇ ਓਂ ਪ੍ਰਧਾਨਗੀ ਛੱਡ ਦੇਨਾਂ" "ਪਰਧਾਨਗੀ ਤੂੰ ਕੀ ਛਡੇਂਗਾ ਪਾਖੰਡੀ, ਪ੍ਰਧਾਨਗੀ ਤਾਂ ਹੁਣ ਪਿੰਡ ਛਡਾਊ ਤੇਰੀ ਕਰਤੂਤ ਸੁਣ ਕੇ" ਫੜਨ ਆਲ਼ਿਆਂ ਨੇ ਲਲਕਾਰਿਆ
ਦਬਕਾ ਸੁਣ ਕੇ ਸੰਤ ਦੀਆਂ ਹਵਾਈਆਂ ਉਡ ਗਈਆਂਉਹ ਗਿੜਗਿੜਾ ਕੇ ਕਹਿਣ ਲਗਿਆ, “ਦੇਖੋ! ਗੱਲ ਬਾਹਰ ਨਾ ਜਾਵੇਬੇਇਜ਼ਤੀ ਮੇਰੇ ਕੱਲੇ ਦੀ ਨੀ, ਨਾਲ ਗੁਰਦਵਾਰੇ ਤੇ ਪਿੰਡ ਦੀ ਵੀ ਹੋਊ" ਦੋਵੇਂ ਭਰਾਵਾਂ ਨੇ ਸਮਝਦਾਰੀ ਨਾਲ ਕੰਮ ਲੈਂਦਿਆਂ ਉਸ ਨੂੰ ਉਸੇ ਵੇਲੇ ਘਰ ਤੋਰ ਦਿਤਾ ਤੇ ਗੱਲ ਬੋਚਣ ਲਈ ਨਿੱਤਨੇਮ ਦੇ ਪਾਠ ਦੀ ਟੇਪ ਲਾ ਦਿਤੀਗੱਲ ਉਡੀ ਨੀ ਪ੍ਰੋਫੈਸਰ ਸਾਹਿਬ, ਪਰ ਅੰਦਰ ਖਾਤੇ ਇਸ ਦਾ ਪਤਾ ਸਭ ਨੂੰ " ਪੰਡਿਤ ਨੇ ਅਪਣਾ ਵਿਖਿਆਨ ਸਮੇਟਦਿਆਂ ਕਿਹਾ
ਗੱਲ ਪੂਰੀ ਕਰ ਕੇ ਪੰਡਤ ਚਲਾ ਗਿਆਉਸ ਦੀ ਗੱਲ ਸੁਣ ਕੇ ਸੰਤ ਗੁਰਪਾਲ ਤੇ ਉਸ ਦੇ ਗੁਰਦੁਆਰੇ ਦੋਹਾਂ ਤੋਂ ਮੇਰਾ ਭਰੋਸਾ ਉੱਠਣ ਲੱਗਿਆਮੇਰੇ ਅੰਦਰ ਗੁਬਾਰ ਜਿਹਾ ਚੜ੍ਹ ਗਿਆ ਤੇ ਮੇਰਾ ਦਮ ਘੁਟਣ ਲਗਿਆਮੈਂ ਸੋਚਿਆ ਇਸ ਤੋਂ ਪਹਿਲਾਂ ਕਿ ਮੇਰਾ ਧਰਮ ਤੋਂ ਮੁਕੰਮਲ ਵਿਸ਼ਵਾਸ਼ ਉੱਠ ਜਾਵੇ, ਮੈਨੂੰ ਇਸ ਘਟਨਾ ਦੀ ਕਿਸੇ ਪੰਥ-ਦਰਦੀ ਨਾਲ ਨਿੰਦਾ ਚਰਚਾ ਕਰ ਕੇ ਧਰਵਾਸ ਪ੍ਰਾਪਤ ਕਰਨਾ ਚਾਹੀਦਾ ਹੈਲਿਹਾਜ਼ਾ ਮੈਂ ਉਸੇ ਵੇਲੇ ਆਪਣੇ ਮਿੱਤਰ ਡਾ: ਸਾਧੂ ਦੇ ਘਰ ਗਿਆਉਹ ਘਰੇ ਨਾ ਮਿਲਿਆ ਤੇ ਮੈਂ ਸਾਡੀ ਸਾਂਝੀ ਪਹਿਚਾਣ ਵਾਲੇ ਪ੍ਰਿੰਸੀਪਲ ਜਗੀਰ ਸਿੰਘ ਵਲ ਨਿਕਲ ਗਿਆਜਗੀਰ ਸਿੰਘ ਪਾਠ ਪੂਜਾ ਵਿਚ ਲੀਨ ਰਹਿਣ ਵਾਲਾ, ਖ਼ੁਸ਼ਤਬੀਅਤ ਤੇ ਮਿਠਬੋਲੜਾ ਅਮ੍ਰਿਤਧਾਰੀ ਸਿੱਖ ਸੀਉਸ ਨੂੰ ਮੈਂ ਉਦੋਂ ਤੋਂ ਜਾਣਦਾ ਸਾਂ ਜਦੋਂ ਚਾਲੀ ਸਾਲ ਪਹਿਲਾਂ ਉਹ ਤੇ ਹੁਣ ਦਾ ਗਾਇਕ ਗੁਰਦਾਸ ਮਾਨ ਸਾਡੇ ਕਾਲਜ ਮੁਕਤਸਰ ਵਿਚ ਕੱਚੇ ਲੈਕਚਰਾਰ ਲਗ ਕੇ ਆਏ ਸਨਉਦੋਂ ਉਹ ਪੰਜਾਬੀ ਪੜ੍ਹਾਉਂਦਾ ਸੀ ਪਰ ਬਾਦ ਵਿਚ ਧਰਮ ਅਧਿਐਨ ਦੀ ਐਮ ਏ ਕਰ ਕੇ ਕਿਸੇ ਧਾਰਮਿਕ ਕਾਲਜ ਵਿਚ ਗੁਰਮਤਿ ਪੜਾਉਣ ਲਗ ਪਿਆ ਸੀਰਿਟਾਇਰ ਹੋਣ ਉਪਰੰਤ ਦਖੱਣੀ ਪੰਜਾਬ ਵਿਚ ਲੜਕੀਆਂ ਦੇ ਇਕ ਪ੍ਰਾਈਵੇਟ ਕਾਲਜ ਵਿਚ ਪ੍ਰਿੰਸੀਪਲ ਰਹਿਣ ਮਗਰੋਂ ਪ੍ਰੀਵਾਰ ਸਮੇਤ ਅਰਬਨ ਅੇਸਟੇਟ ਵਿਚ ਆ ਕੇ ਬਸ ਗਿਆ ਸੀ
ਆਪਣੇ ਸੁਭਾਅ ਅਨੁਸਾਰ ਪ੍ਰਿੰਸੀਪਲ ਜਗੀਰ ਸਿੰਘ ਗੁਰਦਵਾਰਿਆਂ ਦੇ ਦਰਸ਼ਨ ਸੇਵਾ ਕਰ ਕੇ ਬਹੁਤ ਖੁਸ਼ ਹੁੰਦਾ ਸੀਉਸ ਨੇ ਭਾਰਤ ਦੇ ਸਭ ਪ੍ਰਸਿੱਧ ਗੁਰਦਵਰਿਆਂ ਦੀ ਕਈ ਵਾਰ ਯਾਤਰਾ ਕੀਤੀ ਹੋਈ ਸੀ ਤੇ ਇਕ ਦੋ ਵਾਰ ਪਾਕਿਸਤਾਨ ਵੀ ਜਾ ਆਇਆ ਸੀਧਾਰਮਿਕ ਵਿਦਵਾਨ ਹੋਣ ਕਾਰਣ ਕਈ ਵਾਰ ਤਾਂ ਸਿੱਖ ਸੰਸਥਾਵਾਂ ਉਸ ਨੂੰ ਵਿਸ਼ੇਸ਼ ਸਮਾਗਮਾਂ ਤੇ ਆਉਣ ਲਈ ਆਪ ਵੀ ਸੱਦ ਲੈਂਦੀਆਂ ਸਨਸੰਤ ਗੁਰਪਾਲ ਸਿੰਘ ਦੇ ਗੁਰਦਵਾਰੇ ਦੀ ਅਨੋਖੀ ਕਾਰਜਸ਼ੀਲਤਾ ਬਾਰੇ ਸੁਣ ਕੇ ਉਹ ਇਕ ਵਾਰ ਮੇਰੇ ਨਾਲ ਪਿੰਡ ਹਸਨਪੁਰ ਗਿਆ ਸੀ ਤੇ ਇਸ ਗੁਰਧਾਮ ਦੀ ਤੱਰਕੀ ਤੇ ਪ੍ਰਬੰਧ ਅਖੀਂ ਵੇਖ ਕੇ ਕੀਲਿਆ ਗਿਆ ਸੀਮਗਰੋਂ ਉਸ ਦਾ ਸੰਤ ਗੁਰਪਾਲ ਨਾਲ ਸਿੱਧਾ ਰਾਵਤਾ ਕਾਇਮ ਹੋ ਗਿਆ ਸੀ ਤੇ ਉਹ ਇੱਕਲਾ ਵੀ ਕਈ ਵਾਰ ਉਥੇ ਜਾਣ ਲਗਿਆ ਸੀਹਮ-ਉਮਰ ਤੇ ਹਮ-ਖਿਆਲ ਹੋਣ ਕਰਕੇ ਦੋਹਾਂ ਸਿੰਘਾਂ ਦੀ ਚੰਗੀ ਬਨਣ ਲਗੀ ਸੀਕਦੇ 2 ਸੰਤ ਉਸ ਸਿਰ ਚਲਦੇ ਅਖੰਡ ਪਾਠਾਂ ਵਿਚ ਪਾਠੀ ਦੀ ਸੇਵਾ ਵੀ ਲਾ ਦੇਂਦਾ ਸੀ ਉਸ ਦੀ ਸੰਤ ਨਾਲ ਵਧੇਰੇ ਨੇੜਤਾ ਹੋਣ ਕਰਕੇ ਮੈਨੂੰ ਉਸ ਨਾਲ ਹੀ ਦਿਲ ਦੀ ਗੱਲ ਕਰਨਾ ਵਧੇਰੇ ਸਾਰਥਿਕ ਲਗਿਆ
ਜਦੋਂ ਮੈਂ ਉਸ ਦੇ ਘਰ ਪੁੱਜਾ ਉਹ ਦੋ ਪਤਵੰਤਿਆ ਨਾਲ ਘਰ ਦੇ ਬਾਹਰ ਲਾਅਨ ਵਿਚ ਬੈਠਾ ਗੱਲਾਂ ਕਰ ਰਿਹਾ ਸੀਮੈਨੂੰ ਆਇਆ ਦੇਖ ਉਸ ਦੇ ਮਹਿਮਾਨ ਉੱਠ ਖੜ੍ਹੇ ਹੋਏ ਤੇ ਉਹ ਮੈਨੂੰ ਜੀ ਆਇਆਂ ਕਰਦਾ ਅੰਦਰ ਲੈ ਗਿਆਖ਼ਬਰਸਾਰਾਂ ਤੋਂ ਵਿਹਲੇ ਹੋ ਜਦੋਂ ਚਾਹ ਪੀਣ ਲਗੇ ਤਾਂ ਮੈਂ ਗੱਲ ਅਰੰਭ ਕਰਨ ਦੇ ਪੱਜ ਨਾਲ ਉਸ ਨੂੰ ਕਿਹਾ, “ਯਾਰ ਸੱਚ, ਤੂੰ ਗੁਰਪਾਲ ਬਾਰੇ ਸੁਣਿਐਂ? ”
ਮੇਰੀ ਗੱਲ ਵਿੱਚੋਂ ਟੋਕ ਕੇ ਕਹਿਣ ਲਗਿਆ "ਆਹੋ! ਪਤਾ ਐ ਸਾਰਾ ਮੈਨੂੰਦਰ ਅਸਲ ਇਹ ਹਸਨਪੁਰੀਆ ਵੀ ਨਿਰਾ ਕਮਲਾ ਈ ਨਿਕਲਿਆਅਜਿਹਾ ਕੰਮ ਉਸ ਨੂੰ ਗੁਰਦੁਆਰੇ ' ਨਹੀਂ ਸੀ ਕਰਨਾ ਚਾਹੀਦਾ?” ਫਿਰ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਲਿਆ ਕੇ ਸ਼ਰਾਰਤੀ ਲਹਿਜ਼ੇ ਵਿਚ ਕਹਿਣ ਲਗਿਆ, "ਜੇ ਕਰਨਾ ਈ ਸੀ, ਮੈਨੂੰ ਸੱਦ ਲੈਂਦਾਮੈਂ ਬੈਠ ਜਾਂਦਾ ਉਹਦੀ ਥਾਂ ਪਾਠ ਤੇ" ਇੰਨਾ ਕਹਿ ਕੇ ਉਸ ਦੀਆਂ ਬੁੱਢਾਪੀਆਂ ਅੱਖਾਂ ਵਿਚ ਚਮਕ ਆ ਗਈ ਤੇ ਉਹ ਫਿਰ ਬੋਲਿਆ, "ਜਦੋਂ ਉਹ ਆ ਜਾਂਦਾ ਮੈਂ ਜਾਇਆ ਆਉਂਦਾ" ਇਹ ਕਹਿ ਕੇ ਉਹ ਖਿੜ 2 ਹਸਿਆ
ਮੈਂ ਉਸ ਦੇ ਹਾਸੇ ਦਾ ਕੋਈ ਜਵਾਬ ਨਾ ਦੇ ਸਕਿਆਉਸ ਦੀ ਗੱਲ ਸੁਣ ਕੇ ਮੈਂ ਇਕ ਅਜੀਬ ਸ਼ੂਨਤਾ ਵਿਚ ਚਲਾ ਗਿਆ ਸਾਂ ਜਿਥੋਂ ਮੈਨੂੰ ਮਨੁਖੀ ਹਵਸ ਤੇ ਲਾਲਸਾ ਅੱਗੇ ਧਰਮ ਹਾਰਦਾ ਨਜ਼ਰ ਆਇਆ ਕੋਈ ਹੋਰ ਸਿੰਘ ਹੁੰਦਾ ਤਾਂ ਸੁਣ ਕੇ ਸ਼ਾਇਦ ਇਹੀ ਕਹਿੰਦਾ ਕਿ ਇਹਨਾਂ ਕੁਰਾਹੀਆ ਨੂੰ ਹਿੰਦੂਵਾਦ ਨਿਗਲ ਗਿਆ ਹੈ, ਇਸ ਲਈ ਸਿੱਖਾਂ ਨੂੰ ਬਚਾਉਣ ਲਈ ਵੱਖਰਾ ਹੋਮਲੈਂਡ ਚਾਹੀਦਾ ਹੈਪਰ ਮੇਰੇ ਮਨ ਵਿਚ ਬਾਬਾ ਫਰੀਦ ਦੀਆਂ ਇਹ ਤੁਕਾਂ ਮੰਡਰਾਉਣ ਲਗੀਆਂ :-
                 ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ।
                 ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ॥


No comments:

Post a Comment