ਵਾਹ ਬੀਬੀ ਵਾਹ!

    ਪਿੱਛੇ ਜਿਹੇ ਅਮਰੀਕਾ ਵਿਚੋਂ ਛਪਦੇ ਅਖ਼ਬਾਰ ਪੰਜਾਬ ਟਾਈਮਜ਼ ਵਿਚ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਦੇ ਦੋ ਲੇਖ ਛਪੇ ਹਨ ਜਿਹਨਾਂ ਵਿਚ ਉਹਨਾਂ ਨੇ ਸਿੱਖ ਜਗਤ ਦੇ ਕੁਝ ਚਿੰਤਾਜਨਕ ਮਸਲੇ ਉਘਾੜ ਕੇ ਪੇਸ਼ ਕਰਕੇ ਕੌਮ ਨੂੰ ਹਲੂਣਿਆਂ ਹੈ। ਉਹਨਾਂ ਦੇ ਲੇਖਾਂ ਦਾ ਸਾਰ ਹੇਠ ਅਨੁਸਾਰ ਹੈ।
      ਆਪਣੇ ਦਸੰਬਰ ਵਾਲੇ ਲੇਖ ਵਿਚ ਉਹਨਾਂ ਨੇ ਪੰਜਾਬ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਸਹਿਜਧਾਰੀ ਸਿੱਖਾਂ ਨੂੰ ਵਧਾਈ ਦਿਤੀ ਹੈ ਕਿ ਉਹਨਾਂ ਦਾ ਖੋਹਿਆ ਹੱਕ ਉਹਨਾਂ ਨੂੰ ਬਹਾਲ ਹੋ ਗਿਆ ਹੈ। ਉਹਨਾਂ ਨੇ ਠੋਸ ਦਲੀਲਾਂ ਰਾਹੀ ਸਪਸ਼ਟ ਕੀਤਾ ਹੈ ਕਿ ਸਹਿਜਧਾਰੀ ਸਿੱਖ ਜਿਹਨਾਂ ਨੂੰ ਪਤਿਤ ਕਹਿ ਕੇ ਅਪਮਾਨਿਤ ਕੀਤਾ ਜਾਂਦਾ ਹੈਸਮਾਨ ਹੱਕਾਂ ਵਾਲੇ ਸਿੱਖ ਹੀ ਨਹੀਂ ਸਗੋਂ ਸਿੱਖ ਪੰਥ ਦੀ ਰੀੜ ਦੀ ਹੱਡੀ ਵੀ ਹਨ। ਸਿੱਖ ਗੁਰਧਾਮਾਂ ਵਿਚ ਮੱਥਾ ਟੇਕਣ ਵਾਲਿਆਂ ਵਿਚ ਇਹਨਾਂ ਦੀ ਬਹੁ ਗਿਣਤੀ ਹੁੰਦੀ ਹੀ ਹੈਕੁਲ ਚੜ੍ਹਾਵੇ ਦਾ ਵੱਡਾ ਹਿੱਸਾ ਵੀ ਇਹਨਾਂ ਕੋਲੋਂ ਹੀ ਆਉਂਦਾ ਹੈ। ਇਹ ਅਸਚਰਜ ਦੀ ਗੱਲ ਹੈ ਕਿ ਇਹਨਾਂ ਸਿੱਖਾਂ ਨੂੰ ਆਪਣੇ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਤੋਂ ਦੂਰ ਰਖਣ ਦੀ ਕੋਸ਼ਿਸ ਕੀਤੀ ਗਈ ਸੀ।
       ਖ਼ਾਲਸਾ ਸਾਜਣ ਵੇਲੇ ਦਸਮੇਸ਼ ਗੁਰੂ ਨੇ ਕੇਵਲ ਉਹਨਾਂ ਪੰਜਾਂ ਨੂੰ ਹੀ ਅਮ੍ਰਿਤ ਛਕਾਇਆ ਸੀ ਤੇ ਆਪ ਉਹਨਾਂ ਤੋਂ ਅਮ੍ਰਿਤ ਛਕਿਆ ਸੀ ਜਿਹਨਾਂ ਨੇ ਆਪਣੀ ਸਿਰ ਉਹਨਾਂ ਨੂੰ ਅਰਪਣ ਕੀਤਾ ਸੀ। ਗੁਰੂ ਸਾਹਿਬ ਨੇ ਇਸ ਕੌਤਕ ਨਾਲ ਆਪਣੀ ਫੌਜ ਦੇ ਸੰਗਠਨ ਦਾ ਉਦਘਾਟਨ ਕੀਤਾ। ਉਹਨਾਂ ਦਿਨਾਂ ਵਿਚ ਆਪਣੇ ਜੰਗੀ ਕਾਰਨਾਮਿਆਂ ਕਾਰਨ ਉਹ ਦੁਸ਼ਮਣਾਂ ਨਾਲ ਘਿਰੇ ਹੋਏ ਸਨ। ਨਿੱਤ ਯੁਧ ਦਾ ਮਹੌਲ ਬਣਿਆ ਰਹਿੰਦਾ ਸੀ। ਉਹਨਾਂ ਦੇ ਸਿੱਖ ਤਾਂ ਬਹੁਤ ਸਨ ਪਰ ਉਹਨਾਂ ਕੋਲ ਲੜਨ ਲਈ ਪੱਕੀ ਹਜੂਰੀ ਫੌਜ ਨਹੀਂ ਸੀ। ਉਹਨਾਂ ਨੂੰ ਅਜਿਹਾ ਲਸ਼ਕਰ ਖੜਾ ਕਰਨ ਦੀ ਲੋੜ ਸੀ ਜੋ ਵਰਦੀਸਸ਼ਤਰ ਤੇ ਫੌਜੀ ਅਨੁਸਾਸਨ ਨਾਲ ਲੈਸ ਹਰ ਵੇਲੇ ਮਰ ਮਿਟਨ ਲਈ ਉਹਨਾਂ ਦੇ ਨਾਲ ਰਹੇ। ਇਸ ਫੌਜ ਦੀ ਭਰਤੀ ਤੇ ਸੰਗਠਨ ਦਾ ਆਗਾਜ਼ ਉਹਨਾਂ ਨੇ ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾ ਕੇ ਕੀਤਾ ਅਤੇ ਉਹਨਾਂ ਨੂੰ ਸਿੰਘਾਂ ਦਾ ਰੁਤਬਾ ਵੀ ਬਖ਼ਸ਼ਿਆ। ਪਰ ਇੱਕਠ ਵਿਚ ਬਕਾਇਆ ਹਾਜਰ ਸਿੱਖਾਂ ਵਿਚੋਂ ਗੁਰੂ ਸਾਹਿਬ ਨੇ ਨਾ ਕਿਸੇ ਨੂੰ ਪਤਿਤ ਗਰਦਾਨਿਆ ਨਾ ਸਹਿਜਧਾਰੀ ਤੇ ਨਾ ਹੀ ਕਿਸੇ ਢੰਗ ਨਾਲ ਉਹਨਾਂ ਨੂੰ ਸਿਖੀ ਵਿਚੋਂ ਖ਼ਾਰਜ਼ ਕੀਤਾ। ਭਾਵੇਂ ਕਕਾਰਾਂ ਨਾਲ ਸਿੰਘ ਸਜੇ ਸਿੱਖ ਵਧੇਰੇ ਸਨਮਾਨ ਦੇ ਪਾਤਰ ਬਣੇ ਪਰ ਗੁਰੂ ਸਾਹਿਬ ਦੇ ਅਨੇਕਾਂ ਅਜਿਹੇ ਸਿੱਖ ਸਨ ਜੋ ਸਿੰਘ ਸਜੇ ਵਗੈਰ ਹੀ ਉਹਨਾਂ ਦੀ ਨੇੜਿਉਂ ਸੇਵਾ ਕਰਦੇ ਰਹੇ।
       ਬੀਬੀ ਜੀ ਦਾ ਇਹ ਲੇਖ ਪੜ੍ਹ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਜੋਕੀ ਸਿੱਖ ਸੋਚ ਮੂਲ ਸਿੱਖੀ ਸਿਧਾਂਤਾਂ ਤੋਂ ਕਿੰਨਾ ਵੱਖ ਹੋ ਗਈ ਹੈ। ਇਹ ਤਾਂ ਹਰ ਕੋਈ ਜਾਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਖਾਲਸਾ 1699 ਵਿਚ ਇਕ ਖਾਸ ਤਾਰੀਖ਼ ਨੂੰ ਸਾਜਿਆ ਸੀ। ਉਸ ਤੋਂ ਪਹਿਲਾਂ ਸਿੱਖ ਮੱਤ ਵਿਚ ਅਮ੍ਰਿਤਖਾਲਸਾਸਿੰਘ ਅਤੇ ਸਹਿਜਧਾਰੀ ਆਦਿ ਧਾਰਨਾਵਾਂ ਪ੍ਰਚਲਤ ਨਹੀਂ ਸਨ। ਓਦੋਂ ਅਜੋਕੇ ਖਾਲਸੇ ਦੀ ਪ੍ਰੀਭਾਸ਼ਾ ਅਨੁਸਾਰ ਸਭ ਸਿੱਖਸਹਿਜਧਾਰੀ ਸਿੱਖਹੀ ਸਨ। ਸਮਝਣ ਦੀ ਗੱਲ ਇਹ ਹੈ ਕਿ ਜੇ ਅਮ੍ਰਿਤ ਛਕਣ ਬਗੈਰ ਦਸਮ ਗੁਰੂ ਤੋਂ ਪਹਿਲਾਂ ਦੇ ਸਿੱਖ ਪ੍ਰਵਾਨਤ ਸਿੱਖ ਮੰਨੇ ਜਾਂਏ ਸਨ ਤਾਂ ਉਸੇ ਹਿਸਾਬ ਅਜ ਕਲ ਦੇ ਅਖਾਉਤੀ ਸਹਿਜਧਾਰੀ ਤੇ ਪਤਿਤ ਸਿੱਖ ਵੀ ਸਿੱਖ ਹੀ ਹਨ। ਫਿਰ ਗੁਰਧਾਮਾਂ ਦੀ ਸੇਵਾ ਸੰਭਾਲ ਵਿਚ ਉਹਨਾਂ ਨਾਲ ਵਿਤਕਰਾ ਕਿਉਂ?
       ਅਮ੍ਰਿਤਧਾਰੀ ਸਿੱਖ ਅਮ੍ਰਿਤ ਛਕ ਕੇ ਕਕਾਰ ਪਹਿਨਦੇ ਹਨ ਤੇ ਸਾਬਤ ਸਬੂਤ ਕੇਸ ਧਾਰਣ ਕਰਦੇ ਹਨ। ਇਹ ਉਹਨਾਂ ਦੇ ਪਹਿਚਾਨ ਚਿੰਨ ਹਨ। ਅਮ੍ਰਿਤਧਾਰੀ ਬਣਨਾ ਦਸਮ ਗੁਰੂ ਦੀ ਦਾਤ ਹੈ ਤੇ ਇਹ ਸਭ ਲਈ ਬੜੇ ਮਾਣ ਸਨਮਾਨ ਦੀ ਗੱਲ ਹੈ। ਪਰ ਸਿੱਖ ਸਿਧਾਂਤ ਦਾ ਇਕ ਮੌਲਿਕ ਅਸੂਲ ਇਹ ਵੀ ਕਿ ਸਿੱਖ ਬਨਣ ਲਈ ਕਿਸੇ ਉਚੇਚ ਦੀ ਲੋੜ ਨਹੀਂ ਹੈ। ਸਿੱਖ ਧਰਮ ਖਿਲੰਦਿਆਂ ਪਿਲੰਦਿਆਂ ਵਾਲੀ ਸਹਿਜ ਅਵਸਥਾ ਵਿਚ ਵਿਸਵਾਸ਼ ਰਖਦਾ ਹੈ। ਇਸ ਮਾਰਗ ਤੇ ਚਲਦਿਆਂ ਅਮ੍ਰਿਤਧਾਰੀ ਸਿੱਖ ਵੀ ਸਹਿਜ ਅਵਸਥਾ ਵਿਚ ਹੀ ਹੁੰਦੇ ਹਨ ਕਿਉਂਕਿ ਅਰਦਾਸ ਵੇਲੇ ਉਹ ਵੀ ਵਾਹਿਗੁਰੂ ਕੋਲੋਂ ਭੁੱਲ ਚੁੱਕ ਦੀ ਖਿਮਾ ਮੰਗਦੇ ਹਨ ਤੇ ਸੁਮੱਤ ਬਖ਼ਸ਼ਣ ਦੀ ਪ੍ਰਾਰਥਨਾ ਕਰਦੇ ਹਨ। ਇਸ ਦਾ ਭਾਵ ਹੈ ਕਿ ਸਿੱਖੀ ਦੇ ਰਾਹ ਤੇ ਚਲਦਿਆਂ ਸਭ ਸਿੱਖ ਅੱਗੜ ਪਿੱਛੜ ਸਹਿਜ ਅਵਸਤਾਂ ਦੇ ਹੀ ਧਾਰਨੀ ਹਨਸੰਪੂਰਣ ਸਮਰਥ ਕੋਈ ਵੀ ਨਹੀਂ ਹੈ। ਸਰਬਕਲਾ ਸਮਰਥ ਕੇਵਲ ਵਾਹਿਗੁਰੂ ਜਾਂ ਅਕਾਲ ਪੁਰਖ ਆਪ ਹੈ। ਜਦੋਂ ਗੁਰੂ ਸਾਂਝਾ ਹੈਮੱਤ ਸਾਂਝਾ ਹੈ ਤੇ ਮਾਰਗ ਸਾਂਝਾ ਹੈਫਿਰ ਵੇਸ ਕਰਕੇ ਇੰਨਾ ਵਿਤਕਰਾ ਕਿਉਂ?
       ਜਦੋਂ ਵੀ ਸਹਿਜਧਾਰੀ ਸਿੱਖਾਂ ਦੇ ਹੱਕਾਂ ਦੀ ਗੱਲ ਉੱਠੀ ਹੈ ਇਸ ਨੂੰ ਹਿੰਦੂ ਜਾਂ ਆਰ ਐਸ ਐਸ ਪੱਖੀ ਕਹਿ ਕੇ ਨਕਾਰ ਦਿਤਾ ਜਾਂਦਾ ਹੈ। ਹਿੰਦੂਆਂ ਨੂੰ ਇਕ ਅਜਿਹਾ ਸਮੂੰਦਰ ਜਾਂ ਅਜਗਰ ਕਹਿ ਕੇ ਨਿੰਦਿਆ ਜਾਂਦਾ ਹੈ ਜਿਹੜਾ ਸਿੱਖ ਪੰਥ ਨੂੰ ਬੁੱਧ ਧਰਮ ਵਾਂਗ ਹੱੜਪ ਕਰ ਜਾਵੇਗਾਇਹ ਵੀ ਡਰ ਜਾਹਰ ਕੀਤਾ ਜਾਂਦਾ ਹੈ ਕਿ ਸਹਿਜਧਾਰੀਆਂ ਨੂੰ ਵੋਟ ਅਧਿਕਾਰ ਮਿਲਣ ਨਾਲ ਵੋਟਰ ਲਿਸਟਾਂ ਹਿੰਦੂਆਂ ਨਾਲ ਭਰ ਜਾਣਗੀਆਂ ਤੇ ਉਹ ਸਾਡੇ ਗੁਰਧਾਮਾਂ ਦੇ ਪ੍ਰਬੰਧ ਸੰਭਾਲ ਲੈਣਗੇ। ਇਹਨਾਂ ਦਲੀਲਬਾਜੀਆਂ ਦਾ ਕੋਈ ਅੰਤ ਨਹੀਂ। ਪਰ ਕੀ ਕੋਈ ਕਲੀਨ ਸ਼ੇਵ ਸਿੱਖ ਕਦੇ ਆਪਣੇ ਆਪ ਨੂੰ ਹਿੰਦੂ ਦੱਸ ਕੇ ਕਿਸੇ ਮੰਦਿਰ ਦੀ ਪ੍ਰਬੰਧਕ ਕਮੇਟੀ ਦੀ ਚੋਣ ਵਿਚ ਵੋਟ ਪਾਉਣ ਗਿਆ ਹੈਜੇ ਨਹੀਂ ਤਾਂ ਦੂਜੇ ਧਰਮਾਂ ਦੇ ਅਨੁਆਈਆਂ ਨੂੰ ਇੰਨੇ ਕੱਚੇ ਤੇ ਅਲਪ ਵਿਸ਼ਵਾਸੀ ਕਿਉਂ ਸਮਝਿਆ ਜਾਂਦਾ ਹੈ ਕਿ ਉਹ ਇਸ ਤਰਾਂ ਕਰਨਗੇਇਸ ਤਰਾਂ ਦੂਜੇ ਧਰਮਾਂ ਵਿਰੁਧ ਨਫਰਤ ਪ੍ਰਚਾਰ ਨਾਲ ਕੌਮ ਦੀ ਬਦਨਾਮੀ ਤਾਂ ਹੁੰਦੀ ਹੀ ਹੈ ਨਾਲ ਸਮੂਚੇ ਪੰਥ ਦੇ ਉਤਸ਼ਾਹ ਨੂੰ ਸੱਟ ਵੀ ਲਗਦੀ ਹੈ। ਨਵੀਂ ਪੀੜ੍ਹੀ ਆਪਣੀ ਧਾਰਮਿਕ ਸੋਚ ਉੱਚੀ ਕਰਨ ਦੀ ਬਜਾਏ ਹਿੰਦੂ ਹਊਏ ਦੇ ਡਰ ਤੋਂ ਸਹਿਮੀ ਰਹਿੰਦੀ ਹੈ। ਸਿੱਖ ਮੱਤ ਦੀ ਉੱਚੀ ਵਿਚਾਰਧਾਰਾ ਨੂੰ ਭਲਾ ਬੁਤਪ੍ਰਸਤੀ ਤੇ ਕਰਮ ਕਾਂਡਾਂ ਵਾਲੀ ਸੋਚ ਕਿਵੇਂ ਦਬੋਚ ਲਵੇਗੀਜੇ ਸਿੱਖਾਂ ਦੀਆਂ ਨਵੀਆਂ ਪੀੜ੍ਹੀਆਂ ਨੂੰ ਆਪਣੀ ਵਿਚਾਰਧਾਰਾ ਦਾ ਗਿਆਨ ਹੀ ਨਹੀ ਤਾਂ ਉਹ ਕਿਸੇ ਪਾਸੇ ਵੀ ਡਿਗ ਸਕਦੀਆਂ ਹਨ। ਸ਼ਰਾਬਨਸ਼ਾਵਿਹਲੜਪੁਣਾ ਤੇ ਭ੍ਰਿਸਟਾਚਾਰ ਜਿਹੇ ਨਵੇਂ ਅਜ਼ਗਰ ਹੀ ਉਹਨਾਂ ਨੂੰ ਨਿਗਲਸਕਦੇ ਹਨ। ਇਸ ਲਈ ਲੋੜ ਆਪਣੇ ਮੱਤ ਦੀ ਨਿੱਗਰਤਾ ਨੂੰ ਸਮਝ ਕੇ ਇਸ ਪ੍ਰਤੀ ਸੁਦ੍ਰਿੜ ਹੋਣ ਦੀ ਹੈ ਨਾ ਕਿ ਦੂਜਿਆਂ ਤੋਂ ਡਰਨ ਦੀ ਤੇ ਉਹਨਾਂ ਪ੍ਰਤੀ ਭੰਡੀ ਪ੍ਰਚਾਰ ਕਰਨ ਦੀ।
       ਆਪਣੇ ਜਨਵਰੀ ਵਾਲੇ ਲੇਖ ਵਿਚ ਬੀਬੀ ਸੁਰਜੀਤ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਕੁਝ ਕਾਰਕੂਨਾਂ ਰਾਹੀ ਮਨੁੱਖੀ ਤਸਕਰੀ ਕਰਨ ਦੇ ਰਾਜ਼ ਖੋਹਲੇ ਹਨ ਤੇ ਅਮਰੀਕਾ ਵਿਚ ਗੁਰੂ ਘਰਾਂ ਤੇ ਕਾਬਜ਼ ਧੜਿਆਂ ਦੀ ਮਿਲੀ ਭੁਗਤ ਦਾ ਵੀ ਇਸ ਵਿਚ ਜਿਕਰ ਕੀਤਾ ਹੈ। ਉਹਨਾਂ ਦਸਿਆ ਹੈ ਕਿ ਅਮਰੀਕੀ ਗੁਰਦਵਾਰਿਆਂ ਦੇ ਮਨੇਜਰ ਚੜਾਵੇ ਨੂੰ ਸੰਨ੍ਹ ਲਾਉਣ ਦੇ ਨਾਲ ਭਾਰਤ ਤੋਂ ਦਰਜਨਾਂ ਦੇ ਹਿਸਾਬ ਰਾਗੀ ਢਾਡੀ ਸਪਾਂਸਰ ਕਰਕੇ ਉਹਨਾਂ ਕੋਲੋਂ ਅਣਗਿਣਤ ਡਾਲਰ ਬਟੋਰਦੇ ਹਨ। ਉਹ ਸਪਾਂਸਰ ਕੀਤੇ ਗੁਰਮੁਖ ਪਿਆਰਿਆਂ ਦੇ ਜਿੱਥਿਆਂ ਰਾਹੀ ਕਬੂਤਰਬਾਜੀ ਵੀ ਕਰਦੇ ਹਨ ਜਿਸ ਦੀ ਕਮਾਈ ਵੰਡ ਕੇ ਛਕਦੇ ਹਨ। ਕਿਉਂਕਿ ਬੀਬੀ ਜੀ ਨੇ ਕਥਾ ਕੀਰਤਨ ਕਰਦਿਆਂ ਆਪਣੀ ਸਾਰੀ ਉਮਰ ਗੁਰੂ ਘਰ ਦੀ ਸੇਵਾ ਵਿਚ ਹੰਢਾਈ ਹੈਉਹਨਾਂ ਦੀ ਜਾਣਕਾਰੀ ਤੇ ਕਿੰਤੂ ਨਹੀਂ ਕੀਤਾ ਜਾ ਸਕਦਾ। ਸਪਸ਼ਟ ਹੈ ਕਿ ਜੇ ਅੱਜ ਦੇ ਪ੍ਰਬੰਧਕ ਅਮ੍ਰਿਤਧਾਰੀ ਹੋਣ ਦੇ ਬਾਵਜ਼ੂਦ ਆਪ ਅਜਿਹਾ ਕੁਝ ਕਰ ਰਹੇ ਹਨ ਜਿਸ ਦੀ ਤਵਕੋ ਕਿਸੇ "ਸਹਿਜਧਾਰੀਜਾਂ "ਪਤਿਤਸਿੱਖ ਤੋਂ ਵੀ ਨਹੀਂ ਕੀਤੀ ਜਾ ਸਕਦੀ ਤਾਂ ਫਿਰ ਉਹ ਚੰਗੇ ਕਿਸ ਗੱਲੋਂ ਹੋਏਹਿੰਦੂ ਘੁਸ-ਪੈਠ ਨੂੰ ਰੋਕਣ ਲਈ ਤਾਂ ਬਹੁਗਿਣਤੀ ਸਿੱਖਾਂ ਨੂੰ ਅਧਰਮੀ ਕਰਾਰ ਦਿਤਾ ਹੈਪਰ ਜੇ ਅਮ੍ਰਿਤਧਾਰੀ ਬਾਣੇ ਵਿਚ ਕੋਈ ਸਮਗਲਰਕਾਤਲ ਭ੍ਰਿਸ਼ਟਾਚਾਰੀਡੇਰਾ-ਪ੍ਰਸਤ ਤੇ ਦੇਹ-ਧਾਰੀ ਗੁਰੂਆਂ ਦੇ ਚਰਨੀ ਪੈਣ ਵਾਲਾ ਸੱਜਣ ਸ਼੍ਰੋਮਣੀ ਕਮੇਟੀ ਜਾਂ ਦੂਜੇ ਗੁਰੂ ਧਾਮਾਂ ਦਾ ਪ੍ਰਬੰਧ ਸੰਭਾਲ ਬੈਠੇਇਸ ਦਾ ਕਿਸੇ ਨੇ ਕਦੇ ਕੋਈ ਉਪਾਅ ਨਹੀਂ ਸੋਚਿਆ ਹੈ।
ਅਜ ਕਲ ਸਹਿਜਧਾਰੀ ਸਿੱਖਾਂ ਨੂੰ ਦੂਰ ਰੱਖ ਕੇ ਹਰ ਗੁਰਧਾਮ ਦਾ ਪ੍ਰਬੰਧ ਅਮ੍ਰਿਤਧਾਰੀ ਸਿੱਖ ਕਰ ਰਹੇ ਹਨ। ਪਰ ਬਹੁਗਿਣਤੀ ਗੁਰਦਵਾਰਿਆਂ ਦੇ ਪ੍ਰਬੰਧਕਾਂ ਵਿਰੁਧ ਗੋਲਕ ਦੇ ਦੁਰਉਪਯੋਗ ਤੇ ਭ੍ਰਿਸਟਾਚਾਰ ਦੇ ਇਲਜ਼ਾਮ ਲਗ ਰਹੇ ਹਨ। ਤਕਰੀਬਨ ਸਾਰੇ ਗੁਰਦਵਾਰਿਆਂ ਵਿਚ ਚੌਧਰਾਂ ਤੇ ਅਹੁਦਿਆਂ ਲਈ ਲੜਾਈਆਂ ਚਲ ਰਹੀਆਂ ਹਨ। ਅਖਬਾਰਾਂ ਵਿਚ ਬੇਲੋੜੀ ਬਿਆਨਬਾਜੀ ਰਾਹੀਂ ਇਕ ਦੂਜੇ ਤੇ ਕੀਚੜ ਸੁੱਟਿਆਂ ਜਾ ਰਿਹਾ ਹੈ। ਬਹੁਤ ਗੁਰਧਾਮਾਂ ਦੇ ਪ੍ਰਬੰਧ ਬਾਰੇ ਕੋਰਟ ਕੇਸ ਚਲ ਰਹੇ ਹਨ। ਬਹੁਤ ਥਾਈਂ ਗੋਲੀ ਤੇ ਕਿਰਪਾਨਾਂ ਚਲਦੀਆਂ ਹਨ। ਪੁਲਿਸ ਦਖਲ ਵਧ ਰਿਹਾ ਹੈ। ਕਿਤੇ ਤਾਂ ਝਗੜਿਆਂ ਕਾਰਨ ਗੁਰਦਵਾਰਿਆਂ ਨੂੰ ਤਾਲੇ ਹੀ ਲਗ ਗਏ ਹਨ। ਜੇ ਗੁਰਧਾਮਾਂ ਦਾ ਪ੍ਰਬੰਧ ਕਿਸੇ ਨਿਜੀ ਕਮਾਈ ਦਾ ਸਾਧਨ ਨਹੀਂ ਤਾਂ ਇਹ ਝਗੜੇ ਕਿਉਂ ਹੁੰਦੇ ਹਨ?
       ਜਿਵੇਂ ਉਪਰ ਵਰਨਣ ਕੀਤਾ ਗਿਆ ਹੈਗੁਰਧਾਮਾਂ ਦਾ ਪ੍ਰਬੰਧ ਕਰਨ ਵਾਲੇ ਤਾਂ ਹਰ ਥਾਂ ਅਮ੍ਰਿਤਧਾਰੀ ਜਾਂ ਖਾਲਸ ਸਿੱਖ ਹੀ ਹੁੰਦੇ ਹਨ। ਫਿਰ ਭ੍ਰਿਸ਼ਟਾਚਾਰ ਦੀ ਉਂਗਲੀ ਉਠਦਿਆਂ ਹੀ ਖਾਲਸੇ ਦੀ ਪ੍ਰੰਪਰਾ ਅਨੁਸਾਰ ਇਹ ਧਰਮੀ ਖਾਲਸੇ ਅਹੁਦਾ ਤਿਆਗ ਕਿਉਂ ਨਹੀਂ ਦੇਂਦੇਉਹਨਾਂ ਨੂੰ ਅਹੁਦੇ ਨਾਲ ਪਿਆਰ ਹੈ ਜਾਂ ਗੁਰੂ ਘਰ ਦੀ ਸੇਵਾ ਨਾਲਪ੍ਰਬੰਧ ਦੀ ਸੇਵਾ ਛੱਡ ਕੇ ਕੋਈ ਹੋਰ ਸੇਵਾ ਕਿਉਂ ਨਹੀਂ ਕਰ ਲੈਂਦੇ ਉਹਸੇਵਾ ਤਾਂ ਜੋੜੇ ਝਾੜ ਕੇ ਤੇ ਜੂਠੇ ਭਾਂਡੇ ਮਾਂਜ ਕੇ ਵੀ ਹੋ ਸਕਦੀ ਹੈ। ਸੇਵਾ ਤਾਂ ਸੇਵਾ ਹੀ ਹੈ ਤੇ ਹਰ ਸੇਵਾ ਦਾ ਮੁੱਲ ਅਕਾਲ ਪੁਰਖ ਦੀ ਦਰਗਾਹ ਵਿਚ ਬਰਾਬਰ ਹੀ ਸਮਝਿਆ ਜਾਂਦਾ ਹੈ। ਫਿਰ ਅਜਿਹਾ ਕੋਈ ਅਹੁਦੇਦਾਰ ਨਜ਼ਰ ਕਿਉਂ ਨਹੀਂ ਆਉਂਦਾ ਜੋ ਅਹੁਦੇ ਦੀ ਸੇਵਾ ਛੱਡ ਕੇ ਭਾਂਡਿਆਂ ਜਾਂ ਜੋੜਿਆਂ ਦੀ ਸੇਵਾ ਕਰਨ ਲਗ ਪਿਆ ਹੋਵੇ। ਕਾਰਣ ਇਹੀ ਹੈ ਕਿ ਅਜਿਹੀ ਸੇਵਾ ਨਾਲ ਗੋਲਕ ਤੇ ਗੱਫੇ ਹੱਥੋਂ ਨਿਕਲ ਜਾਂਦੇ ਹਨ।
       ਜੇ ਪ੍ਰੰਧਕ ਸਮਝਦੇ ਹਨ ਕਿ ਉਹ ਤਾਂ ਸਵਾਰਥ ਤੋਂ ਉਪਰ ਉੱਠ ਕੇ ਸੱਚੀ ਸੁੱਚੀ ਹੀ ਸੇਵਾ ਕਰ ਰਹੇ ਹਨ ਪਰ ਦੂਜੇ ਉਹਨਾਂ ਤੇ ਗਲਤ ਊਜਾਂ ਲਾਉਂਦੇ ਹਨਤਾਂ ਉਹ ਇਸ ਸਾਰੇ ਮਸਲੇ ਨੂੰ ਪਾਰਦਰਸ਼ੀ ਕਿਉਂ ਨਹੀਂ ਬਣਾਉਂਦੇਝਗੜਿਆਂ ਵਾਲਾ ਵਿੱਤੀ ਪ੍ਰਬੰਧ ਕਿਉਂ ਕਿਸੇ ਤਨਖਾਹਦਾਰ ਸੀ ਏ ਜਾਂ ਐਮ ਬੀ ਏ ਮਨੇਜਰ ਨੂੰ ਨਹੀਂ ਦੇ ਦੇਂਦੇ ਜੋ ਗੁਰ ਮਰਿਆਦਾ ਨੂੰ ਸਮਝਦਾ ਹੋਵੇ। ਆਖਰਕਾਰ ਅੱਜ ਕੱਲ ਹਰ ਵੱਡੀ ਛੋਟੀ ਕੰਪਨੀਇਥੋਂ ਤੀਕਰ ਕੇ ਹਸਪਤਾਲਾਂਦਾ ਪ੍ਰਬੰਧ ਵੀ ਤਾਂ ਕੁਆਲੀਫਾਈਡ ਤਨਖਾਹਦਾਰ ਮਨੇਜਰ ਹੀ ਕਰਦੇ ਹਨ। ਪਾਰਦਰਸ਼ਕਤਾ ਨੂੰ ਵਧਾਉਣ ਲਈ ਹਰ ਗੋਲਕ ਤੇ ਵੀਹ ਤੀਹ ਸੈਂਸਰ ਸਲਾਟਸ ਕਿਉਂ ਨਹੀਂ ਲਵਾ ਲੈਂਦੇ ਜੋ ਚੜਦੀ ਮਾਇਆ ਦਾ ਪੂਰਾ ਲੇਖਾ ਜੋਖਾ ਰੱਖ ਸਕਣਅਜਿਹਾ ਕਦਮ ਗੁਰਬਾਣੀ ਆਸ਼ੇ ਅਨੁਸਾਰ ਵੀ ਹੋਵੇਗਾ ਤੇ ਪੰਥ ਦੀ ਏਕਤਾ ਦੇ ਹਿੱਤ ਵਿਚ ਵੀਕਿਉਂਕਿਜਿਵੇਂ ਬੀਬੀ ਜੀ ਨੇ ਲਿਖਿਆ ਹੈਗੁਰਬਾਣੀ ਵਿਚ ਗੁਰੂ ਦਾ ਧਾਨ ਖਾਣ ਦੀ ਮਨਾਹੀ ਦਾ ਵਿਸ਼ੇਸ਼ ਫੁਰਮਾਣ ਹੈ।
       ਪਰ ਕੋਈ ਪ੍ਰਬੰਧਕ ਅਮ੍ਰਿਤਧਾਰੀ ਹੋਣ ਦੇ ਬਾਵਜ਼ੂਦ ਅਜਿਹੀ ਪਾਰਦਰਸ਼ਕਤਾ ਦੇ ਹੱਕ ਵਿਚ ਨਹੀਂ ਹੈ। ਸਭ ਸਵਾਰਥਾਂ ਦੇ ਮਾਰੇ ਤੇ ਚੌਧਰਾਂ ਦੇ ਭੁੱਖੇ ਹਨ। ਸਭ ਸੇਵਾ ਸੰਭਾਲ ਦਾ ਮਖੌਟਾ ਪਹਿਨ ਕੇ ਸਵਾਰਥ ਅਤੇ ਹਉਮੈ ਪੂਰਦੇ ਹਨ। ਅਜਿਹੇ ਤਾਕਤ ਦੇ ਭੁੱਖੇ ਤੇ ਮਾਇਆ ਦੇ ਲਾਲਚੀ ਪੰਥਕ ਚੌਧਰੀਆਂ ਨੇ ਸਵਾਰਥ ਹਿੱਤ ਸਿੱਖ ਭਾਈਚਾਰੇ ਵਿਚ ਤਾਂ ਵੰਡੀ ਪਾਈ ਹੀ ਹੈਸਗੋਂ ਸਿੱਖਾਂ ਦੀ ਅਖਾਉਤੀ ਸਹਿਜਧਾਰੀ ਬਹੁ-ਗਿਣਤੀ ਨੂੰ ਜ਼ਮੀਰ ਤੇ ਸਮਾਨਤਾ ਦੇ ਹੱਕ ਤੋਂ ਵਾਂਝਾ ਵੀ ਕੀਤਾ ਹੈ। ਇਹੀ ਜ਼ਮੀਰ ਦਾ ਹੱਕ ਕਸ਼ਮੀਰੀ ਪੰਡਤਾਂ ਨੂੰ ਦਿਵਾਉਣ ਲਈ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸ਼ਹੀਦ ਹੋਏ ਸਨ। ਅਕਾਲ ਪੁਰਖ ਦੀ ਕਿਰਪਾ ਨਾਲ ਕਿਚਹਿਰੀ ਕੋਲੋਂ ਇਹਨਾਂ ਸਿੱਖਾਂ ਦਾ ਵੋਟ ਦਾ ਹੱਕ ਬਹਾਲ ਹੋਣ ਨਾਲ ਹੁਣ ਇਹਨਾਂ ਨੂੰ ਕੁਝ ਇਨਸਾਫ ਮਿਲਿਆ ਹੈ।
       ਇਸ ਫੈਸਲੇ ਨਾਲ ਸਮੂਹ 'ਸਹਿਜਧਾਰੀਤੇ 'ਪਤਿਤਸਿੱਖਾਂ ਨੂੰ ਵੋਟ ਦੇ ਹੱਕ ਦੀ ਵਧਾਈ ਦੇਣ ਲਈ ਬੀਬੀ ਜੀ ਆਪ ਵੀ ਬਹੁਤ ਬਹੁਤ ਵਧਾਈ ਦੇ ਪਾਤਰ ਹਨ ਕਿਉਂਕਿ ਉਹਨਾਂ ਨੇ ਤਰਕ-ਸੰਗਤ ਢੰਗ ਨਾਲ ਪੰਥਕ ਹਿੱਤ ਦੀ ਗੱਲ ਕੀਤੀ ਹੈ।

No comments:

Post a Comment