ਸਭ ਪੰਜਾਬੀਆਂ ਦੇ ਮਨ ਵਿਚ ਪੰਜਾਬ ਬਾਰੇ ਸੋਚ ਕੇ ਇਸ ਨੂੰ ਸੰਵਾਰਨ ਤੇ ਸਜਾਉਣ ਲਈ ਵਿਚਾਰ ਉਤਪੰਨ ਹੁੰਦੇ ਹਨ। ਉਹ ਇਸ ਨੂੰ ਚੰਗਾ ਬਨਾਉਣਾ ਲੋਚਦੇ ਹਨ ਅਤੇ ਇਸ ਬਾਰੇ ਆਪਣੇ ਵਿਚਾਰ ਦੂਜਿਆਂ ਤੀਕਰ ਪਹੁੰਚਾਉਣਾ ਚਾਹੁੰਦੇ ਹਨ। ਅਪਦਾ ਪੰਜਾਬ ਅਜਿਹੀਆਂ ਹੀ ਭਾਵਨਾਵਾਂ ਦਾ ਇਕ ਗ਼ੁਲਦਸਤਾ ਹੈ। ਇਹ ਆਪਣੇ ਪਿਆਰੇ ਪੰਜਾਬ, ਪੰਜਾਬੀ ਬੋਲੀ ਤੇ ਪੰਜਾਬੀ ਸਭਿਆਚਾਰ ਬਾਰੇ ਅਜਿਹੇ ਵਿਚਾਰਾਂ ਤੇ ਅਨੁਭਵਾਂ ਦਾ ਸੰਗ੍ਰਹਿ ਹੈ ਜੋ ਸਮੇਂ 2 ਮਨ ਵਿਚ ਉੱਠ ਕੇ ਤੜਪ ਪੈਦਾ ਕਰਦੇ ਰਹਿੰਦੇ ਹਨ ਤੇ ਇਸ ਨੁੰ ਝੰਜੋੜਦੇ ਰਹਿੰਦੇ ਹਨ।
No comments:
Post a Comment