ਰੁਪਿੰਦਰ ਕੌਰ ਸਮਰਾਓ ਦੀ ਜੱਟਵਾਦ ਉੱਤੇ ਕਵਿਤਾ ਬਾਰੇ-

ਲਿਖਿਆ ਹੈ ਖੂਬ ਸਮਰਾਓ ਬੱਚੀਏ।
ਪਿੰਡਾਂ ਬਾਰੇ ਤੇਰੀ ਹਰ ਗੱਲ ਸੱਚੀ ਏ।
ਫੋਕੇ ਜੱਟਵਾਦ ਦੀ ਤੂੰ ਤਾਰ ਤਾਰ ਕਰਤੀ।
ਜੱਟ ਕਾਹਦਾ ਜਿਹਦੀ ਬੇਕਾਰ ਧਰਤੀ।
ਪੜ੍ਹਾਈ ਤੇ ਲਿਖਾਈ ਕੋਲੋਂ ਦੂਰ ਭੱਜਦਾ।
ਨੌਕਰੀ ਤਾਂ ਮਿਲੇ ਹੋਵੇ ਕਿਸੇ ਚੱਜਦਾ।
ਦਿਹਾੜੀ ਤੇ ਵਪਾਰ ਇਹਦੇ ਨਹੀਂ ਵੱਸ ਦੇ।
ਜਾਣ ਕਰਜ਼ੇ ਨੂੰ ਆੜ੍ਹਤੀ ਸਕੰਜਾ ਕਸਦੇ।
ਤੰਗ ਹੋਇਆ ਬਾਹਰ ਨੂੰ ਵਹੀਰ ਘੱਤਦਾ।
ਮੁੜੇ ਹੋ ਕੇ ਅੱਡੇ ਤੋਂ ਖੁਆਰ ਅੱਤਦਾ।
ਆਡ ਰਹਿਣ ਭੋਇਂ ਜਦੋਂ ਹੋਵੇ ਕੁਰਕੀ।
ਢਿੱਡ ਪੈਣ ਡੋਬੂ ਆਵੇ ਬਾਹਰ ਬੁਰਕੀ।
ਬਦਨਾਮੀ ਨਾਲ ਟੁੱਟੇ ਜਦੋਂ ਠਾਠ ਜੱਟ ਦੀ।
ਸਾਫੇ ਨਾਲ ਝੂਮੇਂ ਰੁੱਖੋਂ ਲਾਸ਼ ਜੱਟ ਦੀ।
ਕੱਛੇ ਪਈ ਵੰਝਲੀ ਦਮਾਮਾ ਛੱਡਦਾ।
ਗਲੇ ਪਾਈ ਫਾਹੀ ਨਾਲ ਜਾਮਾ ਛੱਡਦਾ।
ਹਮਲਾਂ ਚ ਕੰਬਦੀ ਭਰੂਣ ਜੱਟ ਦੀ।
ਨਰਕਾਂ ਤੋਂ ਬੁਰੀ ਹੋਈ ਜੂਨ ਜੱਟ ਦੀ।
ਹਰ ਕੋਈ ਇਹਤੌਂ ਹੁਣ ਪਾਸਾ ਵੱਟਦਾ।
ਬਣਦੇ ਸਮਰਾਓ ਹੀ ਮਸੀਹਾ ਜੱਟ ਦਾ।

No comments:

Post a Comment