ਸਤਿਕਾਰਯੋਗ ਸੰਪਾਦਕ ਜੀ,
ਬੜੀ ਖੁਸ਼ੀ ਦੀ ਗੱਲ ਹੈ ਕਿ ਆਪ ਜੀ ਦੀ ਮਿਹਨਤ ਤੇ ਯੋਗ ਅਗਵਾਈ ਸਦਕਾ ਅਖ਼ਬਾਰ ਪੰਜਾਬ ਟਾਈਮਜ਼ ਦਿਨ ਦੂਣੀ ਤੇ ਰਾਤ ਚੌਣੀ ਤੱਰਕੀ ਕਰਦਾ ਜਾ ਰਿਹਾ ਹੈ। ਇਸ ਵਿਚ ਹਰ ਹਫ਼ਤੇ ਉੱਤਮ ਕਹਾਣੀਆਂ ਤੇ ਲੇਖ ਪੜ੍ਹਨ ਲਈ ਮਿਲਦੇ ਹਨ ਜੋ ਮਾਂ ਬੋਲੀ ਪੰਜਾਬੀ ਦਾ ਨਾਂ ਰੌਸ਼ਨ ਕਰਦੇ ਹਨ। ਇਹਨਾਂ ਵਿਚ ਸਰਬ-ਉੱਤਮ ਤੁਹਾਡੀ ਆਪਣੀ ਲਿਖਤ ਹੀ ਹੰਦੀ ਹੈ ਜੋ ਤੁਸੀਂ ਕਦੇ 2 ਹੀ ਛਾਪਦੇ ਹੋ।ਵੱਡੀ ਗੱਲ ਇਹ ਹੈ ਕਿ ਤੁਸੀਂ ਵਿਵਾਦਗ੍ਰਸਤ ਲਿਖਤਾਂ ਤੇ ਵਿਿਸ਼ਆਂ ਤੇ ਬਹਿਸ ਕਰਵਾਉਂਦੇ ਹੋ ਤੇ ਹਰ ਵਿਚਾਰ ਨੂੰ ਛਾਪ ਕੇ ਸਾਹਮਣੇ ਆਉਣ ਲਈ ਬਰਾਬਰ ਦਾ ਮੌਕਾ ਦੇਂਦੇ ਹੋ।ਇਸ ਅਖ਼ਬਾਰ ਦੀਆਂ ਮਿਆਰੀ ਕਦਰਾਂ ਕੀਮਤਾਂ ਕਾਰਣ ਅੱਜ ਬੇਅੰਤ ਪਾਠਕ ਇਸ ਨਾਲ ਜੁੜੇ ਹੋਏ ਹਨ। ਇਹ ਅਤਕਥਨੀ ਨਹੀਂ ਕਿ ਇਸ ਵੇਲੇ ਅਮਰੀਕਾ ਤੇ ਕਨੇਡਾ ਵਿਚ ਤੁਹਾਡੀ ਪੱਤਰਕਾਰੀ ਦਾ ਸਿੱਕਾ ਚਲਦਾ ਹੈ।
ਪੰਜਾਬ ਟਾਈਮਜ਼ ਵਿਚ ਛਪਦੀ ਸੰਪਾਦਕੀ ਡਾਕ ਵੀ ਗਿਆਨ ਦਾ ਮੱਹਤਵਪੂਰਣ ਸੋਮਾ ਹੂੰਦੀ ਹੈ।ਇਸ ਲਈ ਇਹ ਕਾਲਮ ਵੀ ਮੈਂ ਹਰ ਵਾਰ ਧਿਆਨ ਨਾਲ ਪੜਦਾ ਹਾਂ। ਰੌਚਕ ਹੋਣ ਦੇ ਨਾਲ ਇਹ ਵੱਖ 2 ਲਿਖ਼ਤਾਂ ਬਾਰੇ ਪਾਠਕਾਂ ਦੇ ਪ੍ਰਤੀਕਰਮਾਂ ਤੋਂ ਜਾਣੂ ਕਰਵਾਉਂਦੀ ਹੈ ਜਿਸ ਨਾਲ ਕਈ ਖੁੰਝੇ ਹੋਏ ਮਹਤਵਪੂਰਣ ਨੁਕਤੇ ਸਾਹਮਣੇ ਆਉਂਦੇ ਹਨ। ਹਾਂ, ਕਦੇ 2 ਕਈ ਪ੍ਰਤੀਕਰਮ ਅਜਿਹੇ ਬੇ-ਸਿਰ ਪੈਰ ਵੀ ਹੁੰਦੇ ਹਨ ਜਿਹਨਾਂ ਨੂੰ ਪੜ੍ਹ ਕੇ ‘ਫਲ ਫਿਕੇ ਫੁਲ ਬਕਬਕੇ’ ਦਾ ਆਭਾਸ ਹੁੰੁੰਦਾ ਹੈ। ਪਰ ‘ਏਹਿ ਭਿ ਦਾਤਿ ਤੇਰੀ ਦਾਤਾਰ’ ਦੇ ਮਹਾਂ ਵਾਕ ਅਨੁਸਾਰ ਇਹ ਵੀ ਪੜ੍ਹਨੇ ਪੈਂਦੇ ਹਨ।
ਅਜਿਹੇ ਪੱਤਰਾਂ ਦੀ ਹਾਲੀਆ ਉਦਾਹਰਣ ਸ਼੍ਰੀ ਫ਼ਕੀਰ ਚੰਦ ਸੈਂਪਲਾ ਦਾ ਉਹ ਪ੍ਰਤੀਕਰਮ ਹੈ ਜਿਸ ਵਿਚ ਉਹਨਾਂ ਨੇ ਡਾ:ਹਰਪਾਲ ਸਿੰਘ ਪੰਨੂ ਦੀ ਕਥਾਕਾਰ ਸਰਬਜੀਤ ਸਿੰਘ ਧੂਮਾ ਬਾਰੇ ਟਿੱਪਣੀ ਨੂੰ ਲੈ ਕੇ ਤਿੱਖਾ ਹਮਲਾ ਕੀਤਾ ਹੈ।ਉਹਨਾਂ ਦੇ ਪੱਤਰ ਨੂੰ ਪੜ੍ਹ ਕੇ ਲਗਦਾ ਹੈ ਕਿ ਸਬੰਧਤ ਮਸਲੇ ਵਿਚ ਉਹ ਗਿਆਨ ਤੋਂ ਪੂਰੇ ਹੀ ਸਖਣੇ ਹਨ ਤੇ ਕੇਵਲ ਆਪਣੀ ਪਹਿਚਾਣ ਬਨਾਉਣ ਲਈ ਹੀ ਉਹਨਾਂ ਨੇ ਇਹ ਸਭ ਕੁਝ ਲਿਖ ਮਾਰਿਆ ਹੈ।ਉਹਨਾਂ ਦੀ ਜਾਣਕਾਰੀ ਲਈ ਦੱਸਣਾ ਬਣਦਾ ਹੈ ਕਿ ਪ੍ਰੋਫੈਸਰ ਦੀ ਉਪਾਧੀ “ਗਿਆਨੀ ਜੀ” ਜਾਂ “ਸਰਦਾਰ ਜੀ” ਜਾਂ “ਪੰਡਿਤ ਜੀ” ਵਾਂਗ ਕੋਈ ਢਿੱਲਾ-ਮੋਕਲਾ ਮਨਮਰਜੀ ਦਾ ਵਿਸ਼ੇਸ਼ਣ ਨਹੀਂ ਜਿਸ ਨੂੰ ਚਾਹੇ ਕੋਈ ਵੀ ਆਪਣੇ ਨਾਂ ਅਗੇ ਲਾ ਕੇ ਟਹਿਕਦਾ ਫਿਰੇ। ਇਹ ਸਰਬ-ਉਚ ਅਕਾਦਮਿਕ ਅਹੁਦੇ ਦਾ ਨਾਂ ਹੈ ਜੋ ਉਚ ਅਕਾਦਮਿਕ ਪ੍ਰਾਪਤੀਆਂ ਅਤੇ ਵਿਧੀ-ਵਿਧਾਨਕ ਨਿਯੁਕਤੀ ਉਪਰੰਤ ਹੀ ਪ੍ਰਾਪਤ ਹੂੰਦਾ ਹੈ। ਕਹਿਣ ਨੂੰ ਤਾਂ ਭਾਵੇਂ ਵਿਿਦਆਂਰਥੀ ਹਰ ਕਾਲਜ਼ ਅਧਿਆਪਕ ਨੂੰ ਪ੍ਰੋਫੈਸਰ ਕਹਿ ਕੇ ਸੱਦਦੇ ਹਨ ਪਰ ਹੁੰਦੇ ਉਹ ਲੈਕਚਰਾਰ ਹੀ ਹਨ। ਯੂਨੀਵਰਸਿਟੀਆਂ ਵਿਚ ਵੀ, ਜਿਥੇ ਡਾਕਟਰੇਟ ਦੀ ਉਪਾਧੀ ਭਾਾਵੇਂ ਹਰ ਅਧਿਆਪਕ ਕੋਲ ਹੁੰਦੀ ਹੈ, ਪ੍ਰੋਫੈਸਰ ਕੇਵਲ ਦਸ-ਪੰਦਰਾਂ ਫੀ ਸਦੀ ਹੀ ਹੁੰਦੇ ਹਨ। ਅਕਾਦਮਿਕ ਹਲਕਿਆਂ ਵਿਚ ਬਿਨਾਂ ਪ੍ਰੋਫੈਸਰ ਦੀ ਉਪਾਧੀ ਹੁੰਦਿਆਂ ਪ੍ਰੋਫੈਸਰ ਕਹਾਉਣਾ ਜਾਂ ਕਿਸੇ ਨੂੰ ਪ੍ਰੋਫੈਸਰ ਕਹਿਣਾ ਅੰਤ ਦਰਜ਼ੇ ਦਾ ਸ਼ੋਹਦਾਪਣ ਮੰਨਿਆਂ ਜਾਂਦਾ ਹੈ।ਕਈ ਸਮਝਦਾਰ ਤਾਂ ਪ੍ਰੋਫੈਸਰ ਹੁੰਦੇ ਹੋਏ ਵੀ ਪ੍ਰੋਫੈਸਰ ਕਹਾਉਣ ਤੋਂ ਗੁਰੇਜ਼ ਕਰਦੇ ਹਨ ਜਿਵੇਂ ਡਾ: ਰਾਧਾ ਕ੍ਰਿਸ਼ਨਨ, ਡਾ: ਮਨਮੋਹਨ ਸਿੰਘ ਤੇ ਹੋਰ ਬਹੁਤ ਸਾਰੇ ਪ੍ਰੋਫੈਸਰ। ਫਿਰ ਸ਼੍ਰੀ ਧੂੰਮਾ ਨੂੰ ਤਾਂ ਇਕ ਮਿਸ਼ਨਰੀ ਕਾਲਜ਼ ਦੇ ਕੱਚੇ-ਪੱਕੇ ਲੈਕਚਰਾਰ ਹੀ ਦਸਿੱਆ ਜਾਂਦਾ ਹੈ ਜੋ ਕੋਈ ਮਾਨਯਤਾ ਪ੍ਰਾਪਤ ਅਦਾਰਾ ਵੀ ਨਹੀਂ ਹੈ। ਇਸ ਲਈ ਡਾ: ਪੰਨੂ ਦੀ ਦਲੀਲ ਅਨੁਸਾਰ ਉਹਨਾਂ ਲਈ ਪ੍ਰੋਫੈਸਰ ਸ਼ਬਦ ਦਾ ਉਪਯੋਗ ਕਰਨਾ ਕੱਤਈ ਉਚਿਤ ਨਹੀਂ ਹੈ।
ਸ਼੍ਰੀ ਫ਼ਕੀਰ ਚੰਦ ਸੈਂਪਲਾ ਜੱਥੇਦਾਰ ਦਰਸ਼ਨ ਸਿੰਘ ਰਾਗੀ ਤੇ ਸਾਬਕਾ ਐਕਟਿੰਗ ਜੱਥੇਦਾਰ ਮਨਜੀਤ ਸਿੰਘ ਦੀਆਂ ਉਦਾਹਰਣਾਂ ਦੇ ਕੇ ਆਪਣੀ ਗੱਲ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ।ਪਰ ਦੋ ਝੂਠ ਕਦੇ ਇਕ ਸੱਚ ਨਹੀਂ ਹੁੰਦੇ ਤੇ ਨਾ ਦੋ ਗਲਤੀਆਂ ਇਕ ਪਰਮਾਣ ਹੁੰਦੀਆਂ ਹਨ।ਜੇ ਦੋ ਚਾਰ ਪਰਚਾਰਕ ਕਿਸੇ ਮਰਿਆਦਾ ਦੀ ਉਲੰਘਣਾ ਕਰਦੇ ਹਨ ਤਾਂ ਜਰੂਰੀ ਤਾਂ ਨਹੀਂ ਕਿ ਸ਼੍ਰੀ ਧੂੰਮਾ ਵੀ ਉਹੀ ਉਲੰੰਘਣਾ ਜਰੂਰ ਕਰਨ।ਡਾ:ਹਰਪਾਲ ਸਿੰਘ ਪੰਨੂ ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਦੇ ਪ੍ਰੋਫੈਸਰ ਤੇ ਮੁੱੱੱੱੱਖੀ ਹਨ। ਉਹ ਇਕੋ ਇਕ ਅਧਿਆਪਕ ਆਗੂ ਹਨ ਜੋ ਪੰਜਾਬੀ ਯੂਨੀਵਰਸਿਟੀ ਵਿਚ ਭ੍ਰਿਸ਼ਟਾਚਾਰ ਦੇ ਵਿਰੁਧ ਚੱਟਾਨ ਵਾਂਗ ਡਟੇ।ਉਹ ਵਿਸ਼ਵ ਪ੍ਰਸਿੱਧ ਪੰਜਾਬੀ ਲੇਖਕ ਹਨ ਜੋ ਸਾਲਾਂ ਤੋਂ ਪੰਜਾਬ ਟਾਈਮਜ਼ ਤੇ ਦੂਜੇ ਅਮਰੀਕੀ ਅਖ਼ਬਾਰਾਂ ਵਿਚ ਛਪਦੇ ਆ ਰਹੇ ਹਨ।ਅੱਜ ਸ਼੍ਰੀ ਸੈਂਪਲਾ ਉਹਨਾਂ ਉਤੇ ਈਰਖਾ ਦੇ ਉਬਾਲ ਦਾ ਘਿਨੌਣਾ ਇਲਜ਼ਾਮ ਲਾਉਂਦੇ ਹੋਏ ਉਹਨਾਂ ਤੋਂ ਅਮਰੀਕੀ ਪ੍ਰੈਸ ਵਿਚ ਲੇਖ ਛਪਾੳੇਣ ਦਾ ਕਾਰਣ ਪੱਛਦੇ ਹਨ। ਪਰ ਸ੍ਰੀ ਧੂੰਮਾ ਤੋਂ ਉਹ ਇਹ ਕਤਈ ਨਹੀਂ ਪੱੁਛਦੇ ਕਿ ਉਹ ਜਲਦਾ-ਕੁਰਲਾਉਂਦਾ ਭਾਰਤ ਜਗਤ ਛੱਡ ਕੇ ਸੁਖੀ ਵਸਦੇ ਅਮਰੀਕੀ ਸਿੰਘਾਂ ਦੇ ਦੁਖ ਹਰਣ ਕਿਹੜੀ ਮਜ਼ਬੂਰੀ ਕਾਰਣ ਇਥੇ ਆਏ ਹੋਏ ਹਨ।ਕੀ ਹੁਣ ਪੰਜਾਬ ਵਿਚ ਉਹਨਾਂ ਦੇ ਪ੍ਰਚਾਰ ਦੀ ਲੋੜ ਨਹੀਂ ਰਹੀ? ਅਨੋਖੀ ਗੱਲ ਹੈ ਤਾਂ ਇਹ ਹੈ ਕਿ ਸ੍ਰੀ ਸੈਂਪਲਾ ਡਾ: ਪੰਨੂ ਨੂੰ ਤਾਂ ਡੇਰਾਵਾਦੀ ਸਾਧਾਂ ਪਿਛੇ ਪੈਣ ਦੀ ਪ੍ਰੇਰਣਾ ਦਿੰਦੇ ਹਨ ਤੇ ਆਪ ਸਾਧ-ਨੁਮਾ ਸ਼੍ਰੀ ਧੂੰਮਾ ਦੀ ਸਰਪ੍ਰਸਤੀ ਕਰਦੇ ਨਹੀਂ ਥੱਕਦੇ। ਉਹਨਾਂ ਦੇ ਜਿੰਨੇ ਪ੍ਰਤੀਕਰਮ ਮੈਂ ਪੜ੍ਹੇ ਹਨ ਉਹਨਾਂ ਸਭ ਵਿਚ ਉਹਨਾਂ ਦੀ ਅਜਿਹੀ ਹੀ ਗੈਰ-ਜੁਮੇਵਾਰਾਨਾ ਰੁਚੀ ਤੇ ਦੋਫਾੜੂ ਸੋਚ ਉਭਰ ਕੇ ਸਾਹਮਣੇ ਆਈ ਹੈ।ਉਹ ਆਪਣੇ ਆਪ ਨੂੰ ਸਿੱਖ ਵੀ ਨਹੀਂ ਸਦਦੇ ਪਰ ਦੂਜਿਆਂ ਨੂੰ ਨਰਮ ਦਲੀਏ ਤੇ ਉਗਰਵਾਦੀ ਆਦਿ ਦੱਸ ਕੇ ਉਹਨਾਂ ਨੂੰ ਇਕ ਦੂਜੇ ਖਿਲਾਫ਼ ਭੜਕਾਉੁਣ ਦੀ ਹਰ ਕੋਸ਼ਿਸ ਕਰਦੇ ਹਨ। ਉਹ ਆਪ ਤਾਂ ਦਲਿਤ ਤੇ ਸ਼ੋਸ਼ਿਤ ਵਰਗਾਂ ਦੇ ਮੁਦਈ ਬਣਦੇ ਹਨ ਪਰ ਦੂਜਿਆਂ ਨੂੰ ਕਮਿਉਨਿਸਟ ਦੱਸ ਕੇ ਉਹਨਾਂ ਦਾ ਭੰਡੀ ਪ੍ਰਚਾਰ ਕਰਦੇ ਹਨ। ਉਹ ਸਦੀਆਂ ਪੁਰਾਣੀ “ਪਾੜੋ ਤੇ ਰਾਜ ਕਰੋ” ਦੀ ਰੀਤ ਤੇ ਚਲਦਿਆਂ ਸਿੱਖਾਂ ਨੂੰ ਸਿੱਖਾਂ ਖਿਲਾਫ਼ ਚੱੁਕਣ ਦਾ ਕੰਮ ਕਰਦੇ ਹਨ। ਉਹਨਾਂ ਨੂੰ ਆਪਣੇ ਪ੍ਰਤੀਕਰਮਾਂ ਵਿਚ ਅਜਿਹੀਆਂ ਨਾਂਹ-ਪੱਖੀ ਤੇ ਸਿੱਖ ਵਿਰੋਧੀ ਰੁਚੀਆਂ ਪ੍ਰਗਟ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਪਾਠਕਾਂ ਨੂੰ ਵੀ ਉਹਨਾਂ ਦੇ ਵਿਚਾਰ ਪੜ੍ਹਦਿਆਂ ਖਬਰਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ।
ਅੰਤ ਵਿਚ ਮੈਂ ਪੰਜਾਬ ਟਾਈਮਜ਼ ਵਿਚ ਛਪੀ ਆਪਣੀ ਇਕ ਕਹਾਣੀ “ਸਾਜਨ ਸੰਤ ਕਰਹੁ ਇਹ ਕਾਮੁ” ਬਾਰੇ ਸ਼੍ਰੀ ਸੈਂਪਲਾ ਦੇ ਅਜਿਹੇ ਹੀ ਇਕ ਉਲਟੇ-ਸਿਧੇ ਪ੍ਰਤੀਕਰਮ ਦਾ ਸਪਸ਼ਟੀਕਰਣ ਵੀ ਦੇਣਾ ਚਾਹੁੰਦਾ ਹਾਂ।ਮੈਂ ਕੋਈ ਗਲਪ ਲੇਖਕ ਨਹੀਂ। ਨਾ ਮਨਘੜਤ ਸੋਚਦਾ ਹਾਂ ਨਾ ਲਿਖਦਾ ਹਾਂ ਤੇ ਨਾ ਹੀ ਲਿਖ ਸਕਦਾ ਹਾਂ।ਮੈਂ ਇਹ ਖੁਲਾਸਾ ਲਿਖਤ ਦੇ ਸ਼ੁਰੂ ਵਿਚ ਹੀ ਕਰ ਦੇਂਦਾ ਹਾਂ ਕਿ ਮੇਰੀ ਲਿਖਤ ਇਕ ਸੱਚੀ ਘਟਨਾ ਤੇ ਅਧਾਰਤ ਹੈ। ਕੇਵਲ ਨਾਂ ਤੇ ਥਾਂ ਹੀ ਬਦਲਦਾ ਹਾਂ, ਇਥੋਂ ਤੀਕਰ ਕਿ ਵਾਰਤਾਲਾਪ ਵੀ ਮੁਢਲੇ ਹੀ ਰਖਦਾ ਹਾਂ। ਮੇਰੀ ਧਾਰਨਾ ਹੈ ਕਿ ਅਸਲੀਅਤ ਗਲਪ ਨਾਲੋਂ ਜਿਆਦਾ ਅਧਭੁਤ ਤੇ ਰੋਚਕ ਹੁੰਦੀ ਹੈ।ਪਰ ਜਦੋਂ ਉਪਰੋਕਤ ਲੇਖ ਲੰਮਾ ਹੋਣ ਕਾਰਣ ਸੰਪਾਦਕ ਜੀ ਇਹ ਮੁਢਲਾ ਪੈਰਾ ਨਾ ਛਾਪ ਸਕੇ ਤਾਂ ਸ਼੍ਰੀ ਸੈਂਪਲਾ ਨੇ ਝੱਟ ਆਪਣਾ ਸ਼ੱਕੀ ਭੜਕਾਊ ਪ੍ਰਤੀਕਰਮ ਦਾਗ਼ ਦਿਤਾ ਕਿ ਕਹਾਣੀ ਝੂਠ ਦਾ ਪਲੰਦਾ ਹੈ।ਉਹਨਾਂ ਲਿਿਖਆ ਕਿ ਇਸ ਵਿਚਲੀਆਂ ਘਟਨਾਵਾਂ ਉਵੇਂ ਵਾਪਰ ਹੀ ਨਹੀਂ ਸਕਦੀਆਂ ਜਿਵੇਂ ਮੈਂ ਬਿਆਨ ਕੀਤੀਅਂ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਕਹਾਣੀ ਸਿੱਖੀ ਖਾਸ ਕਰ ਕੇ ਖਾੜਕੂ ਸਿੱਖਾਂ ਨੂੰ ਬਦਨਾਮ ਕਰਨ ਲਈ ਲਿਖੀ ਗਈ ਹੈ।
ਸ਼੍ਰੀ ਸੈੰਪਲਾ ਨੂੰ ਮੇਰੀ ਬੇਨਤੀ ਹੈ ਕਿ ਉਹ ਕਿਸੇ ਵੇਲੇ ਮੇਰੇ ਨਾਲ ਪੰਜਾਬ ਚਲਣ।ਮੈਂ ਉਹਨਾਂ ਨੂੰ ਇਕ-ਇਕ ਪਾਤਰ ਦੀ ਬਾਂਹ ਫੜਾ ਦਿਆਂਗਾ।ਸੱਚ ਝੂਠ ਦਾ ਆਪ ਪਤਾ ਕਰ ਲੈਣ।ਹਾਂ, ਜੇ ਕਹਾਣੀ ਸੱਚੀ ਹੋਈ ਤਾਂ ਆ ਕੇ ਪੰਜਾਬ ਟਾਈਮਜ਼ ਦੇ ਪਾਠਕਾਂ ਤੋਂ ਗੁਮਰਾਹੀ ਦੀ ਖਿਮਾ ਜਰੂਰ ਮੰਗ ਲੈਣ।
ਪੱਤਰ ਖਤਮ ਕਰਨ ਤੋਂ ਪਹਿਲਾਂ ਮੈਂ ਪੰਜਾਬ ਟਾਈਮਜ਼ ਦੇ ਮਾਧਿਅਮ ਰਾਹੀਂ ਸ੍ਰੀ ਸੈੰਪਲਾ ਤੋਂ ਇਕ ਸਵਾਲ ਪੱਛਣਾ ਚਾਹੁੰਦਾ ਹਾਂ।ਇਕ ਪਾਸੇ ਤਾਂ ਉਹਂ ਸਿਖਾਂ ਤੇ ਦੂਸ਼ਨ ਲਾਉਂਦੇ ਹਨ ਕਿ ਉਹ ਦਲਿਤ ਵਰਗਾਂ ਨੂੰ ਵਰਗਲਾ ਕੇ ਸਿੱਖੀ ਵਿਚ ਪ੍ਰਵੇਸ਼ ਕਰਵਾਉਂਦੇ ਹਨ ਤੇ ਬਾਅਦ ਵਿਚ ਉਹਨਾਂ ਦੀ ਵਾਤ ਨਹੀਂ ਪੱੁਛਦੇ।ਦੂਜੇ ਪਾਸੇ ਉਹਂ ਸ਼੍ਰੀ ਧੰੂਮਾ ਦਾ ਪੁਰਜੋਰ ਪੱਖ ਪੂਰਦੇ ਹੋਏ ਡਾ:ਪੰਨੂ ਤੇ ਦੋਸ਼ ਲਾਉਂਦੇ ਹੋ ਕਿ ਉਹ ਸ੍ਰੀ ਧੂਮਾ ਦੇ ਪ੍ਰਚਾਰ ਲਈ ਅਮਰੀਕੀ ਗੁਰੂਘਰਾਂ ਦੇ ਬੂਹੇ ਬੰਦ ਕਰਵਾ ਰਹੇ ਹਨ।ਫਿਰ ਇਹਨਾਂ ਦਾ ਆਪਣਾ ਸਿੱਖੀ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਹੈ।ਤਾਂ ਇਹ ਦੱਸਣ ਕਿ ਇਹਨਾਂ ਦੀ ਧੁੰਮਾਂ ਪੈਰਵੀ ਪਿਛੇ ਕੋਈ ਦਲਿਤ ਪੈਂਤੜਾ ਜਾਂ ਦਲਿਤ ਕੁਨੈਕਸ਼ਨ ਤਾਂ ਕੰਮ ਨਹੀਂ ਕਰ ਰਿਹਾ?
ਡ: ਗੋਬਿੰਦਰ ਸਿੰਘ ਸਮਰਾਓ
ਸੈਨ ਹੋਜ਼ੇ (ਕੈਲੀਫੋਰਨੀਆਂ)
408-550-9586
No comments:
Post a Comment